ਨਵਾਂ ਪਾਠਕ੍ਰਮ ਵੀ ਲਿਬਰਲ ਸਰਕਾਰ ਵੱਲੋਂ ਲਾਗੂ ਪਾਠਕ੍ਰਮ ਵਰਗਾ : ਮਾਹਰ

ਟੋਰਾਂਟੋ, 22 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਨਵਾਂ ਸੈਕਸ ਸਿੱਖਿਆ ਪਾਠਕ੍ਰਮ ਜਾਰੀ ਕਰਦਿਆਂ ਹੀ ਉਨਟਾਰੀਓ ਦੀ ਡਗ ਫ਼ੋਰਡ ਸਰਕਾਰ ਉਪਰ ਚੁਫੇਰਿਉਂ ਸ਼ਬਦੀ ਵਾਰ ਸ਼ੁਰੂ ਹੋ ਗਏ। ਨਵੇਂ ਪਾਠਕ੍ਰਮ ਨੂੰ ਸਾਬਕਾ ਲਿਬਰਲ ਸਰਕਾਰ ਵੱਲੋਂ ਲਿਆਂਦੇ ਪਾਠਕ੍ਰਮ ਵਰਗਾ ਕਰਾਰ ਦਿਤਾ ਜਾ ਰਿਹਾ ਹੈ ਅਤੇ ਐਨ.ਡੀ.ਪੀ. ਨੇ ਦੋਸ਼ ਲਾਇਆ ਕਿ ਡਗ ਫ਼ੋਰਡ ਨੇ ਬੱਚਿਆਂ ਨਾਲ ਸਿਆਸਤ ਖੇਡਦਿਆਂ ਇਕ ਸਾਲ ਬਰਬਾਦ ਕਰ ਦਿਤਾ। 'ਟੋਰਾਂਟੋ ਸਟਾਰ' ਦੀ ਰਿਪੋਰਟ ਮੁਤਾਬਕ ਡਗ ਫ਼ੋਰਡ ਸਰਕਾਰ ਨੇ ਬਦਲਵਾਂ ਸੈਕਸ ਸਿੱਖਿਆ ਪਾਠਕ੍ਰਮ ਲਿਆਉਣ ਦਾ ਵਾਅਦਾ ਕੀਤਾ ਸੀ ਕਿਉਂਕਿ ਪੰਜਾਬੀ, ਮੁਸਲਮਾਨ ਅਤੇ ਹੋਰ ਕਈ ਭਾਈਚਾਰਿਆਂ ਦੇ ਲੋਕ ਇਸ ਦਾ ਤਿੱਖਾ ਵਿਰੋਧ ਕਰ ਰਹੇ ਸਨ। ਨਵੇਂ ਪਾਠਕ੍ਰਮ ਵਿਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹਨ ਜਿਨ•ਾਂ ਕਾਰਨ ਲਿਬਰਲ ਸਰਕਾਰ ਵੇਲੇ ਵਿਵਾਦ ਪੈਦਾ ਹੋਇਆ। ਸਰੀਰਕ ਸਬੰਧ ਕਾਇਮ ਕਰਨ ਲਈ ਮੁੰਡਾ-ਕੁੜੀ ਦੀ ਸਹਿਮਤੀ ਅਤੇ ਸੈਕਸ਼ੁਅਲ ਓਰੀਐਂਟੇਸ਼ਨ ਬਾਰੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿਤੀ ਜਾਵੇਗੀ ਜਦਕਿ ਮਾਨਸਿਕ ਸਿਹਤ, ਸਿਰ 'ਤੇ ਵੱਜਣ ਵਾਲੀਆਂ ਸੱਟਾਂ ਅਤੇ ਭੰਗ ਦੀ ਵਰਤੋਂ ਨੂੰ ਵੀ ਨਵੇਂ ਪਾਠਕ੍ਰਮ ਵਿਚ ਸ਼ਾਮਲ ਕੀਤਾ ਗਿਆ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.