ਲੰਡਨ, 23 ਅਗਸਤ, ਹ.ਬ. : ਲੰਡਨ ਵਿਚ ਪਾਕਿਸਤਾਨੀ ਰੇਲ ਮੰਤਰੀ ਸ਼ੇਖ ਰਸ਼ੀਦ ਦੀ ਕੁਟਮਾਰ ਹੋਈ। ਲੋਕਾਂ ਨੇ ਰੱਜ ਕੇ ਉਨ੍ਹਾਂ  'ਤੇ ਘਸੁੰਨ ਵੀ ਚਲਾਏ ਤੇ ਆਂਡੇ ਵੀ ਸੁੱਟੇ। ਪੁਲਿਸ ਦੇ ਆਉਂਦੇ ਹੀ ਹਮਲਵਰ ਮੌਕੇ ਤੋਂ ਫਰਾਰ ਹੋ ਗਏ।
ਯਾਦ ਰਹੇ ਕਿ ਇਹ ਉਹੀ ਮੰਤਰੀ ਹਨ ਜਿਨ੍ਹਾਂ ਨੇ ਜੰਮੂ ਕਸਮੀਰ ਤੋਂ ਧਾਰਾ 370 ਨੂੰ ਹਟਾਉਣ ਦੇ ਭਾਰਤ ਦੇ ਫ਼ੈਸਲੇ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਪਰਮਾਣੂ ਯੁੱਧ ਦੀ ਧਮਕੀ ਦਿੱਤੀ ਸੀ। ਇਸੇ ਮੰਤਰੀ ਨੇ ਭਾਰਤ-ਪਾਕਿ ਦੇ ਵਿਚ ਚਲਣ ਵਾਲੀ ਸਮਝੌਤਾ ਐਕਸਪ੍ਰੈਸ ਟਰੇਨ ਨੂੰ ਬੰਦ ਕਰਨ ਦਾ ਐਲਾਨ ਵੀ ਕੀਤਾ ਸੀ। 
ਅਵਾਮੀ ਮੁਸਲਿਮ ਲੀਮ ਦੇ ਮੁਖੀ  ਅਤੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ 'ਤੇ ਉਸ ਸਮੇਂ ਹਮਲਾ ਕੀਤਾ ਗਿਆ। ਜਦ ਉਹ ਲੰਡਨ ਦੇ ਇੱਕ ਹੋਟਲ ਵਿਚ ਇੱਕ ਇਨਾਮ ਵੰਡ ਸਾਮਰੋਹ ਤੋਂ ਬਾਅਦ ਹੋਟਲ ਦੇ ਲਈ ਵਾਪਸ ਨਿਕਲ ਰਹੇ ਸੀ।  ਇਸ ਮਾਮਲੇ ਵਿਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਹੈ। 
ਵੱਡੀ ਗੱਲ ਇਹ ਹੈ ਕਿ ਪਾਕਿਸਤਾਨੀ ਰੇਲ ਮੰਤਰੀ 'ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਪਾਕਿਸਤਾਨ ਪੀਪਲਸ ਪਾਰਟੀ ਦੀ ਪੀਪੁਲਸ ਯੂਥ ਆਰਗੇਨਾਈਜੇਸ਼ਨ ਯੂਰਪ ਦੇ ਪ੍ਰਧਾਨ ਆਸਿਫ ਅਲੀ ਖਾਨ ਅਤੇ ਪਾਰਟੀ ਦੀ ਗਰੇਟਰ ਲੰਡਨ ਮਹਿਲਾ ਸ਼ਾਖਾ ਦੀ ਪ੍ਰਧਾਨ ਸਮਾਹ ਨਾਜ ਨੇ ਲਈ ਹੈ। 
ਪਾਕਿ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕੁਝ ਦਿਨ ਪਹਿਲਾਂ ਪਾਕਿਸਤਾਨ ਪੀਪੁਲਸ ਪਾਰਟੀ ਮੁਖੀ ਬਿਲਾਵਲ ਭੁੱਟੋ ਜਰਦਾਰੀ ਦੇ ਖ਼ਿਲਾਫ਼ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਜਿਸ ਦੇ ਵਿਰੋਧ ਵਿਚ ਪਾਰਟੀ ਦੇ ਯੂਥ ਵਿੰਗ ਨੇ ਇਹ ਹਮਲਾ ਕੀਤਾ। ਇਸ ਬਿਆਨ ਵਿਚ ਦੋਵੇਂ ਨੇਤਾਵਾਂ ਨੇ ਕਿਹਾ ਕਿ ਸ਼ੇਖ ਰਸ਼ੀਦ ਨੂੰ ਸਾਡਾ ਅਹਿਸਾਨਮੰਦ ਹੋਣਾ ਚਾਹੀਦਾ ਕਿ  ਅਸੀਂ ਉਨ੍ਹਾਂ ਦੇ ਖ਼ਿਲਾਫ਼ ਵਿਰੋਧ ਜਤਾਉਣ ਦੇ ਲਈ ਆਂਡੇ ਸੁੱਟਣ ਦਾ ਸਿਰਫ ਇਸਤੇਮਾਲ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.