ਨਵੀਂ ਦਿੱਲੀ, 23 ਅਗਸਤ, ਹ.ਬ. : ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਦੇ ਨਾਂ ਨਾਲ ਇੱਕ ਹੋਰ ਉਪਲਬਧੀ ਜੁੜ ਗਈ ਹੈ। ਅਕਸ਼ੈ ਨੇ ਦੁਨੀਆ ਭਰ ਦੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਕਲਾਕਾਰਾਂ ਦੀ ਸੂਚੀ ਵਿਚ ਅਪਣੀ ਜਗ੍ਹਾ ਬਣਾ ਲਈ ਹੈ। ਟੌਪ-10 ਸੂਚੀ ਵਿਚ ਸ਼ਾਮਲ ਹੋਣ ਵਾਲੇ ਉਹ ਇਕੱਲੇ ਭਾਰਤੀ ਅਦਾਕਾਰ ਹਨ। ਫ਼ਿਲਮ ਪੈਡਮੈਨ ਨਾਲ ਰਾਸ਼ਟਰੀ ਪੁਰਸਕਾਰ ਹਾਸਲ ਕਰਨ ਵਾਲੇ ਅਭਿਨੇਤਾ ਅਕਸ਼ੈ ਨੇ ਫੋਰਬਸ ਮੈਗਜ਼ੀਨ ਦੀ ਦੁਨੀਆ ਦੇ ਹਾਈਐਸਟ-ਪੇਡ ਐਕਟਰਜ਼ ਆਫ਼ 2019 ਦੀ ਸੂਚੀ ਵਿਚ  ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਫੋਰਬਸ ਡਾਟ ਕਾਮ ਦੀ ਸੂਚੀ ਅਨੁਸਾਰ ਅਕਸ਼ੈ ਨੇ 6.5 ਕਰੋੜ ਡਾਲਰ ਦੀ ਕਮਾਈ ਕੀਤੀ ਹੈ। ਫੋਰਬਸ ਅਨੁਸਾਰ ਸਭ ਤੋਂ ਵਧ ਮਿਹਨਤਾਨਾ ਪਾਉਣ ਵਾਲੇ 10 ਕਲਾਕਾਰਾਂ ਦੀ ਸੂਚੀ ਵਿਚ ਹਾਲੀਵੁਡ ਸਟਾਰ ਡਵੇਨ ਰਾਕ ਜਾਨਸਨ ਸਭ ਤੋਂ ਉਪਰ ਰਹੇ, ਜਿਨ੍ਹਾਂ ਜੂਨ 2018 ਤੋਂ ਪਹਿਲੀ ਜੂਨ 2019 ਦਰਮਿਆਨ 8.94 ਕਰੋੜ ਡਾਲਰ ਦੀ ਕਮਾਈ ਕੀਤੀ। ਦੂਜੇ ਸਥਾਨ  'ਤੇ  7.64 ਕਰੋੜ ਡਾਲਰ ਦੀ ਕਮਾਈ ਨਾਲ ਆਸਟ੍ਰੇਲੀਆ ਦੇ ਅਭਿਨੇਤਾ ਰਹੇ। ਰਾਬਰਟ ਡਾਊਨੀ ਜੂਨੀਅਰ ਤੀਜੇ ਅਤੇ ਅਕਸ਼ੈ ਕੁਮਾਰ ਚੌਥੇ ਸਥਾਨ 'ਤੇ ਰਹੇ।

ਹੋਰ ਖਬਰਾਂ »

ਹਮਦਰਦ ਟੀ.ਵੀ.