ਕੈਥਲ, 23 ਅਗਸਤ, ਹ.ਬ. : ਕੈਨੇਡਾ ਭੇਜਣ ਦੇ ਨਾਂ 'ਤੇ 13.50 ਲੱਖ ਰੁਪਏ ਹੜੱਪਣ ਅਤੇ ਪੈਸਾ ਮੰਗਣ 'ਤੇ ਹੱਤਿਆ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਟੌਰ ਦੇ ਅਮੀ ਸਿੰਘ ਨੇ ਕਿਹਾ ਕਿ 2017 ਵਿਚ ਉਨ੍ਹਾਂ ਦਾ ਸੰਪਰਕ ਸੰਗਰੂਰ ਦੇ ਹੁਕਮ ਸਿੰਘ, ਜਸਵੀਰ ਕੌਰ ਅਤੇ ਹੈਪੀ ਸਿੰਘੜਾ ਨਾਲ ਹੋਇਆ ਸੀ। ਤਿੰਨਾਂ ਨੇ 13.50 ਲੱਖ ਰੁਪਏ ਵਿਚ ਬੇਟੇ ਜਗਬੀਰ ਸਿੰਘ ਨੂੰ ਕੈਨੇਡਾ ਭੇਜਣ ਲਈ ਕਿਹਾ ਸੀ। ਅਮੀ ਸਿੰਘ ਨੇ ਰਿਸ਼ਤੇਦਾਰਾਂ ਕੋਲੋਂ ਵਿਆਜ 'ਤੇ ਰੁਪਏ ਲੈ ਕੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾ ਦਿੱਤੇ। ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਨੌਜਵਾਨ ਨੂੰ ਵਿਦੇਸ਼ ਨਹੀਂ ਭੇਜਿਆ। ਅਮੀ ਸਿੰਘ ਦਾ ਦੋਸ਼ ਹੈ ਕਿ ਉਹ ਮੁਲਜ਼ਮਾਂ ਦੇ ਕੋਲ ਗਿਆ ਤਾਂ ਟਾਲ ਮਟੋਲ ਕਰਦੇ ਰਹੇ। ਰੁਪਏ ਅਤੇ ਕਾਗਜ਼ਾਤ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।   ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਧੋਖਾਧੜੀ ਕਰਕੇ ਰੁਪਏ ਹੜੱਪਣ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਕੇਸ ਦਰਜ ਕਰ ਲਿਆ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.