ਬਰੈਂਪਟਨ ਸਾਊਥ ਤੋਂ ਕੰਜ਼ਰਵੇਟਿਵ ਉਮੀਦਵਾਰ ਨੇ ਆਰੰਭਿਆ ਚੋਣ ਪ੍ਰਚਾਰ

ਬਰੈਂਪਟਨ, 26 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਸਾਊਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਮਨਦੀਪ ਬਰਾੜ ਨੇ ਕਿਹਾ ਹੈ ਕੈਨੇਡਾ ਦੀ ਲਿਬਰਲ ਸਰਕਾਰ ਹਰ ਮੋਰਚੇ 'ਤੇ ਅਸਫ਼ਲ ਰਹੀ ਹੈ ਅਤੇ ਦੇਸ਼ ਨੂੰ ਐਂਡਰਿਊ ਸ਼ੀਅਰ ਦੇ ਰੂਪ ਵਿਚ ਇਕ ਮਜ਼ਬੂਤ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ। ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਰਮਨਦੀਪ ਬਰਾੜ ਨੇ ਕਿਹਾ ਕਿ ਉਹ ਆਪਣੀ ਰਾਈਡਿੰਗ ਦੇ ਲੋਕਾਂ ਦੀ ਆਵਾਜ਼ ਹਾਊਸ ਆਫ ਕਾਮਨਜ਼ ਵਿਚ ਜ਼ੋਰਦਾਰ ਤਰੀਕੇ ਨਾਲ ਉਠਾਉਣਗੇ। ਉਨਾਂ ਕਿਹਾ ਕਿ ਲਿਬਰਲ ਸਰਕਾਰ ਨੇ ਕੈਨੇਡਾ ਦੀ ਆਰਥਿਕਤਾ ਨੂੰ ਤਬਾਹੀ ਦੀ ਕਗਾਰ 'ਤੇ ਲਿਆ ਖੜਾ ਕੀਤਾ ਹੈ ਜਦਕਿ ਇੰਮੀਗ੍ਰੇਸ਼ਨ ਨੀਤੀਆਂ ਵੀ ਫੇਲ ਹੋ ਚੁੱਕੀਆਂ ਹਨ। ਬਰੈਂਪਟਨ ਵਿਚ ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਉਨਾਂ ਆਖਿਆ ਕਿ ਜਦੋਂ ਉਨਟਾਰੀਓ ਵਿਚ ਕੈਥਲੀਨ ਵਿਨ ਦੀ ਸਰਕਾਰ ਸੀ ਅਤੇ ਔਟਵਾ ਵਿਚ ਜਸਟਿਨ ਟਰੂਡੋ ਸਰਕਾਰ ਚਲਾ ਰਹੇ ਸਨ ਤਾਂ ਲਿਬਰਲ ਪਾਰਟੀ ਦੇ ਐਮ.ਪੀਜ਼ ਨੂੰ ਉਸ ਵੇਲੇ ਹਸਪਤਾਲ ਦੀ ਯਾਦ ਕਿਉਂ ਨਾ ਆਈ। ਹੁਣ ਆਮ ਚੋਣਾਂ ਤੋਂ ਐਨ ਪਹਿਲਾਂ ਹਸਪਤਾਲ ਦਾ ਮੁੱਦਾ ਉਛਾਲ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਬਰੈਂਪਟਨ ਦੇ 30 ਫ਼ੀ ਸਦੀ ਲੋਕ ਅਜਿਹੇ ਹਨ ਜਿਨ•ਾਂ ਦੀ ਦਰਵਾਜ਼ੇ 'ਤੇ ਕਦੇ ਕੋਈ ਸਿਆਸਤਦਾਨ ਗਿਆ ਹੀ ਨਹੀਂ। ਰਮਨਦੀਪ ਬਰਾੜ ਨੇ ਦੱਸਿਆ ਕਿ ਉਨਾਂ ਨੂੰ ਲੋਕਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.