ਨਵੀਂ ਦਿੱਲੀ, 27 ਅਗਸਤ, ਹ.ਬ. : ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਦੇਸ਼ ਦੇ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਅਭਿਨੇਤਾਵਾ ਵਿਚੋਂ ਇੱਕ ਹਨ। ਅਜਿਹੇ ਵਿਚ ਅਮਿਤਾਭ ਬੱਚਨ ਦਾ ਬੰਗਲਾ ਹੋਵੇ ਜਾਂ ਉਨ੍ਹਾਂ ਦੀ ਪਤਨੀ ਦੀ ਜਾਇਦਾਦ, ਸਭ ਨੂੰ ਇਹ ਜਾਨਣ ਦੀ ਉਤਸੁਕਤਾ ਰਹਿੰਦੀ ਹੈ ਕਿ ਉਹ ਇਹ ਜਾਇਦਾਦ ਨੂੰ ਲੈ ਕੇ ਕੀ ਯੋਜਨਾ ਬਣਾ ਰਹੇ ਹਨ। ਅਕਸਰ ਅਜਿਹਾ ਹੁੰਦਾ ਹੈ ਕਿ ਪਿਤਾ ਦੀ ਜਾਇਦਾਦ ’ਤੇ ਪੁੱਤਰ ਦਾ ਅਧਿਕਾਰ ਹੁੰਦਾ ਹੈ, ਪਰ ਹੁਣ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਇਕਲੌਤੇ ਬੇਟੇ ਅਭਿਸ਼ੇਕ ਦਾ ਪੂਰਾ ਅਧਿਕਾਰ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਅਮਿਤਾਭ ਇਹ ਸਭ ਕਿਸੇ ਨਰਾਜ਼ਗੀ ਨਾਲ ਨਹੀਂ ਕਰ ਰਹੇ, ਸਗੋਂ ਅਮਿਤਾਭ ਬੱਚਨ ਨੇ ਪੂਰੇ ਦੇਸ਼ ਨੂੰ ਇੱਕ ਸਬਕ ਦੇਣ ਲਈ ਇਹ ਗੱਲ ਕਹੀ ਹੈ। ਅਮਿਤਾਭ ਨੇ ਹਾਲ ਹੀ ਵਿਚ ਇਹ ਰਿਆਲਟੀ ਸ਼ੋਅ ਵਿਚ ਆਏ ਮਹਿਮਾਨਾਂ ਦੇ ਸਾਹਮਣੇ ਇਹ ਗੱਲ ਕਹੀ ਕਿ ਅਭਿਸ਼ੇਕ ਬੱਚਨ ਨੂੰ ਉਨ੍ਹਾਂ ਦੀ ਪੂਰੀ ਜਾਇਦਾਦ ਨਹੀਂ ਮਿਲੇਗੀ। ਉਨ੍ਹਾਂ ਦੇ ਨਾਂ ਰਹਿਣ ’ਤੇ ਜਾਇਦਾਦ ਦਾ ਬਟਵਾਰਾ ਕੀਤਾ ਜਾਵੇਗਾ। ਉਹ ਬੋਲੇ ਜਦ ਅਸੀਂ ਨਾ ਰਹਾਂਗੇ ਤਾਂ ਜੋ ਕੁਝ ਥੋੜ੍ਹਾ ਬਹੁਤ ਉਸ ਦੇ ਕੋਲ ਹੈ, ਉਹ ਸਾਡੀ ਸੰਤਾਨ ਦਾ ਹੈ। ਸਾਡਾ ਇੱਕ ਬੇਟਾ ਤੇ ਇੱਕ ਬੇਟੀ ਹੈ। ਦੋਵਾਂ ਵਿਚ ਬਰਾਬਰ ਵੰਡਿਆ ਜਾਵੇਗਾ।

 

ਹੋਰ ਖਬਰਾਂ »

ਹਮਦਰਦ ਟੀ.ਵੀ.