ਵਾਸ਼ਿੰਗਟਨ, 28 ਅਗਸਤ, ਹ.ਬ. : ਅਮਰੀਕਾ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੀ ਮਹਿਲਾ ’ਤੇ ਲੱਗੇ ਹੱਤਿਆ ਦੇ ਦੋਸ਼ ਨੂੰ ਗੈਰ ਇਰਾਦਤਨ ਹੱਤਿਆ ਵਿਚ ਬਦਲ ਦਿੱਤਾ ਹੈ। ਮਹਿਲਾ ’ਤੇ ਡੇ ਕੇਅਰ ਦੌਰਾਨ ਇੱਕ ਬੱਚੇ ਦੀ ਹੱਤਿਆ ਦਾ ਦੋਸ਼ ਸਾਬਤ ਹੋਇਆ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਪੱਲਵੀ ਮਚਰਲਾ ਦੇ ਖ਼ਿਲਾਫ਼ ਅਜਿਹੇ ਕੋਈ ਸਬੂਤ ਨਹੀਂ ਮਿਲੇ ਹਨ ਜਿਨ੍ਹਾਂ ਨਾਲ ਇਹ ਸਾਬਤ ਹੋ ਸਕੇ ਕਿ ਉਸ ਦਾ ਬੱਚੇ ਨੂੰ ਮਾਰਨ ਦਾ ਕੋਈ ਇਰਾਦਾ ਸੀ। ਅਦਾਲਤ ਵਿਚ ਜੱਜ ਫਿਸ਼ਮੈਨ ਨੇ ਕਿਹਾ ਕਿ ਮਈ ਵਿਚ 44 ਸਾਲ ਦੀ ਇਸ ਮਹਿਲਾ ਨੂੰ ਜਿਊਰੀ ਨੇ ਹੱਤਿਆ ਦਾ ਦੋਸ਼ੀ ਪਾਇਆ ਸੀ। ਜੋ ਕਿ ਪੂਰੀ ਤਰ੍ਹਾਂ ਠੀਕ ਨਹੀਂ ਸੀ। ਜੰਜ ਨੇ ਹੱਤਿਆ ਦੀ ਸਜ਼ਾ ਨੂੰ ਗੈਰ ਇਰਾਦਤਨ ਹੱਤਿਆ ਵਿਚ ਬਦਲ ਦਿੱਤਾ ਹੈ ਇਸ ਮਾਮਲੇ ਵਿਚ ਚਾਰ ਹਫ਼ਤੇ ਤੱਕ ਪ੍ਰੀਖਣ ਕੀਤਾ ਗਿਆ, ਜਿਸ ਵਿਚ ਕਈ ਮਾਹਰਾਂ ਨੂੰ ਵੀ ਸ਼ਾਮਲ ਕੀਤਾ ਗਿਆ। ਇਨ੍ਹਾਂ ਸਾਰਿਆਂ ਨੇ ਰਿਧਿਮਾ ਦੀ ਮਾਰਚ 2014 ਵਿਚ ਹੋਈ ਮੌਤ ਨੂੰ ਲੈ ਕੇ ਅਲੱਗ ਅਲੱਗ ਥਿਓਰੀ ਦੱਸੀ ਸੀ। ਮੀਡੀਆ ਰਿਪੋਰਟ ਅਨੁਸਾਰ ਘਟਨਾ ਮਚਰਲਾ ਦੇ ਬਰਿਗਟਨ ਸਥਿਤ ਘਰ ਵਿਚ ਹੋਈ ਸੀ, ਜਿੱਥੇ ਉਹ ਡੇਅਰ ਸੈਂਟਰ ਚਲਾਉਂਦੀ ਸੀ।ਫਿਸ਼ਮੈਨ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੋ ਵੀ ਸਬੂਤ ਮਿਲੇ ਹਨ, ਉਨ੍ਹਾਂ ਇਹ ਸਾਬਤ ਨਹੀਂ ਹੁੰਦਾ ਕਿ ਮਾਮਲਾ ਹੱਤਿਆ ਦਾ ਸੀ। ਫਿਸ਼ਮੈਨ ਨੇ ਕਿਹਾ ਕਿ ਮੌਜੂਦਾ ਸਬੂਤਾਂ ਦੇ ਆਧਾਰ ’ਤੇ ਅਦਾਲਤ ਮਹਿਲਾ ਨੂੰ ਹੱਤਿਆ ਕਰਨ ਦਾ ਦੋਸ਼ੀ ਨਹੀਂ ਮੰਨ ਸਕਦੀ। ਸੁਣਵਾਈ ਦੌਰਾਨ ਸਰਕਾਰੀ ਧਿਰ ਨੇ ਕਿਹਾ ਕਿ ਭਾਰਤ ਵਿਚ ਮੈਡੀਕਲ ਡਾਕਟਰ ਰਹੀ ਮਚਰਲਾ ਨੂੰ ਤਦ ਗੁੱਸਾ ਆ ਗਿਆ ਸੀ ਜਦ ਬੱਚਾ ਪੇ੍ਰਸ਼ਾਨ ਕਰਨ ਲੱਗਾ। ਅਪਣੇ ਬਚਾਅ ਵਿਚ ਮਚਰਲਾ ਨੇ ਕਿਹਾ ਕਿ ਬੱਚੇ ਨੇ ਅਪਣੇ ਘਰ ਤੋਂ ਆਏ ਐਪਲਸੌਸ ਦੇ ਖਾਣੇ ਤੋਂ ਬਾਅਦ ਉਲਟੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਥੋੜ੍ਹੀ ਦੇਰ ਬਾਅਦ ਉਸ ਨੇ ਸਾਹ ਲੈਣਾ ਵੀ ਬੰਦ ਕਰ ਦਿੱਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.