ਚੰਡੀਗੜ੍ਰ, 30 ਅਗਸਤ, ਹ.ਬ. : ਦੁੱਧ ਨੂੰ ਸਾਡੇ ਸਰੀਰ ਦੇ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਸਾਡੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ। ਜੇਕਰ ਗਰਮ ਦੁੱਧ ਵਿਚ ਛੁਆਰਾ ਮਿਲਾ ਕੇ ਪੀਤਾ ਜਾਵੇ ਤਾਂ ਫੇਰ ਇਸ ਦੇ ਲਾਭ ਕਾਫੀ ਮਿਲਦੇ ਹਨ। ਛੁਆਰੇ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ, ਮਿਨਰਲਸ, ਫਾਈਬਰ, ਆਇਰਨ ਅਤੇ ਕੈਲਸ਼ੀਅਮ ਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਨੂੰ ਗਰਮ ਦੁੱਧ ਦੇ ਨਾਲ ਖਾਣਾ ਸਰੀਰ ਦੇ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਵਿਅਕਤੀ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਇਹੀ ਨਹੀਂ ਸਰਦੀਆਂ ਵਿਚ ਅਜਿਹਾ ਦੁੱਧ ਪੀਣ ਨਾਲ ਸਰੀਰ ਵਿਚ ਖੂਨ ਦੀ ਕਮੀ ਦੂਰ ਹੁੰਦੀ ਹੈ। ਮਸਲਜ਼ ਨੂੰ ਮਜ਼ਬੂਤੀ ਦੇਣ ਦੇ ਨਾਲ ਹੀ ਛੁਆਰੇ ਵਾਲੇ ਗਰਮ ਦੁੱਧ ਮਰਦਾਂ ਵਿਚ ਸ਼ੁਕਰਾਣੂਆ ਦੀ ਕਮੀ ਵੀ ਦੂਰ ਕਰਦਾ ਹੈ। ਇਹ ਵਿਅਕਤੀ ਦੀ ਪਾਇਨ ਕਿਰਿਆ ਨੂੰ ਵੀ ਚੰਗਾ ਬਣਾਉਂਦਾ ਹੈ। ਇਸ ਨਾਲ ਵਿਅਕਤੀ ਨੂੰ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.