ਟਰੱਕ ਡਰਾਈਵਰ ਦੀ ਨੌਕਰੀ ਖੁੱਸਣ ਕਾਰਨ ਸਿਟ ਏਟਰ ਨੇ ਕੀਤਾ ਕਤਲੇਆਮ

ਓਡੈਸਾ (ਟੈਕਸਸ), 2 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਟੈਕਸਸ ਸੂਬੇ ਵਿਚ ਸ਼ਨਿੱਚਰਵਾਰ ਨੂੰ ਹੋਈ ਗੋਲੀਬਾਰੀ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 7 ਹੋ ਗਈ ਹੈ। ਪੁਲਿਸ ਨੇ ਗੋਲੀਬਾਰੀ ਕਰਨ ਵਾਲੇ ਦੀ ਸ਼ਨਾਖ਼ਤ 36 ਸਾਲ ਦੇ ਸਿਟ ਏਟਰ ਵਜੋਂ ਕੀਤੀ ਹੈ ਜੋ ਟਰੱਕ ਡਰਾਈਵਰ ਦੀ ਨੌਕਰੀ ਖੁੱਸ ਜਾਣ ਕਾਰਨ ਗੁੱਸੇ ਵਿਚ ਸੀ। ਜਾਂਚਕਰਤਾਵਾਂ ਨੇ ਸਪੱਸ਼ਟ ਕਰ ਦਿਤੀ ਕਿ ਸਿਟ ਏਟਰ ਦਾ ਕਿਸੇ ਅਤਿਵਾਦੀ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਸੀ। ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਦੀ ਉਮਰ 15 ਸਾਲ ਤੋਂ 57 ਸਾਲ ਦਰਮਿਆਨ ਦੱਸੀ ਗਈ ਹੈ ਪਰ ਇਨ੍ਹਾਂ ਦੀ ਸ਼ਨਾਖ਼ਤ ਜਨਤਕ ਕਰਨ ਤੋਂ ਇਨਕਾਰ ਕਰ ਦਿਤਾ ਗਿਆ। ਉਧਰ ਐਤਵਾਰ ਸ਼ਾਮ ਸੈਂਕੜੇ ਲੋਕ ਇਕ ਸਥਾਨਕ ਯੂਨੀਵਰਸਿਟੀ ਵਿਚ ਇਕੱਠੇ ਹੋਏ ਅਤੇ ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਨਮਿਤ ਸ਼ਰਧਾਂਜਲੀ ਮਾਰਚ ਕੱਢਿਆ। ਗੋਲੀਬਾਰੀ ਦੌਰਾਨ ਅਮਰੀਕੀ ਡਾਕ ਦੀ ਮਹਿਲਾ ਮੁਲਾਜ਼ਮ ਵੀ ਮਾਰੀ ਗਈ ਜਿਸ ਦੀ ਪਛਾਣ 29 ਸਾਲ ਦੀ ਮੈਰੀ ਗਰੈਨਾਡੌਸ ਵਜੋਂ ਕੀਤੀ ਗਈ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.