ਚੰਡੀਗੜ੍ਹ, 3 ਸਤੰਬਰ, ਹ.ਬ. : ਪੰਜਾਬੀਆਂ ਵਿਚ ਵਿਦੇਸ਼ ਜਾਣ ਦੀ ਚਾਹਤ ਦਾ ਹੀ ਨਤੀਜਾ ਹੈ ਕਿ ਸੂਬੇ ਵਿਚ ਧੋਖੇਬਾਜ਼ ਟਰੈਵਲ ਏਜੰਟ ਸਰਗਰਮ ਹਨ ਜਿਸ ’ਤੇ ਸਰਕਾਰ ਕਾਨੂੰਨੀ ਤਰੀਕੇ ਨਾਲ ਲਗਾਮ ਕਸਣ ਵਿਚ ਵੀ ਨਾਕਾਮ ਰਹੀ ਹੈ।ਹੁਣ ਰਾਜ ਸਰਕਾਰ ਨੇ ਲੋਕਾਂ ਨੂੰ ਇਨ੍ਹਾਂ ਟਰੈਵਲ ਏਜੰਟਾਂ ਦੀ ਧਾਂਦਲੀ ਤੋਂ ਬਚਾਉਣ ਲਈ ਨਵਾਂ ਤਰੀਕਾ ਲੱਭ ਲਿਆ ਹੈ। ਪੰਜਾਬ ਸਰਕਾਰ ਛੇਤੀ ਹੀ ਇੱਕ ਵਿਸ਼ੇਸ਼ ਸੈਲ ਦਾ ਗਠਨ ਕਰਨ ਜਾ ਰਹੀ ਹੈ। ਜੋ ਪੰਜਾਬ ਤੋਂ ਵਿਦੇਸ਼ ਜਾ ਕੇ ਪੜ੍ਹਨ ਜਾਂ ਰੋਜ਼ਗਾਰ ਕਰਨ ਦੇ ਇੱਛੁਕ ਲੋਕਾਂ ਨੂੰ ਮਦਦ ਅਤੇ ਮਾਰਗ ਦਰਸ਼ਨ ਦੇਵੇਗਾ। ਇਹ ਜਾਣਕਾਰੀ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤੀ। ਪੰਜਾਬ ਭਵਨ ਵਿਚ ਆਯੋਜਤ ਪ੍ਰੈਸ ਕਾਨਫੰਰੰਸ ਵਿਚ ਚੰਨੀ ਨੇ ਦੱਸਿਆ ਕਿ ਧੋਖੇਬਾਜ਼ ਟਰੈਵਲ ਏਜੰਟ ਵਿਦੇਸ਼ਾਂ ਵਿਚ ਫਰਜ਼ੀ ਯੂਨੀਵਰਸਿਟੀਆਂ ਵਿਚ ਨੌਜਵਾਨਾਂ ਨੂੰ ਦਾਖ਼ਲੇ ਦਿਵਾਉਣ ਦੇ ਨਾਂ ’ਤੇ ਲੁੱਟਦੇ ਹਨ।ਕੈਨੇਡਾ ਵਿਚ ਪੜ੍ਹਾਈ ਦੇ ਲਈ ਜਾਣ ਦਾ ਔਸਤਨ ਖ਼ਰਚਾ 14 ਲੱਖ ਰੁਪਏ ਆਉਂਦਾ ਹੈ ਜਿਸ ਵਿਚੋਂ ਅਡਮਿਸ਼ਨ ਤੋਂ ਬਾਅਦ 30 ਫ਼ੀਸਦੀ ਕਮੀਸ਼ਨ ਟਰੈਵਲ ਏਜੰਟ ਹੜਪ ਜਾਂਦੇ ਹਨ, ਜਦ ਕਿ ਇਹ ਰਕਮ ਵਿਦੇਸ਼ ਪੜ੍ਹਨ ਗਏ ਵਿਦਿਆਰਥੀ ਨੂੰ ਮਿਲਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਫਰਜ਼ੀ ਯੁਨੀਵਰਸਿਟੀਆਂ ਵਿਚ ਧੋਖੇਬਾਜ਼ ਟਰੈਵਲ ਏਜੰਟ ਨੌਜਵਾਨਾਂ ਨੂੰ ਫਸ ਦਿੰਦੇ ਹਨ। ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਿਦੇਸ਼ ਸਿੱਖਿਆ ਸੈਲ ਸਥਾਪਤ ਕਰਨ ਜਾ ਰਹੀ ਹੈ। ਜੋ ਵਿਦਿਆਰਥੀਆਂ ਨੂੰ ਨਾ ਸਿਰਫ਼ ਧੋਖੇਬਾਜ਼ ਟਰੈਵਲ ਏਜੰਟਾਂ ਅਤੇ ਨਕਲੀ ਵਿਦੇਸ਼ ਯੂਨੀਵਰਸਿਟੀਆਂ ਤੋਂ ਬਚਾਏਗਾ, ਬਲਕਿ ਵਿਦੇਸ਼ੀ ਪਬਲਿਕ ਯੁਨਵੀਰਸਿਟੀਆਂ ਅਤੇ ਕਾਲਜਾਂ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਦੇ ਬਾਰੇ ਵਿਚ ਜਾਣਕਾਰੀ ਦੇਣ ਦਾ ਨਾਲ ਨਾਲ ਉਨ੍ਹਾਂ ਵਿਚ ਦਾਖ਼ਲੇ ਲਈ ਵੀ ਸਹਿਯੋਗ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਵਿਦੇਸ਼ ਜਾਣ ਵਾਲੇ ਪੰਜਾਬੀ ਨੌਜਵਾਨਾਂ ਨੂੰ ਦਾਖ਼ਲੇ ਤੋਂ ਬਾਅਦ ਜੋ ਕਮੀਸ਼ਨ ਰਾਸ਼ੀ ਮਿਲਣੀ ਚਾਹੀਦੀ, ਇਹ ਸੈਲ ਉਸ ਕਮੀਸ਼ਨ ਨੂੰ ਸਿੱਧੇ ਵਿਦਿਆਰਥੀ ਦੇ ਖਾਤੇ ਵਿਚ ਟਰਾਂਸਫਰ ਕਰਨਾ ਵੀ ਯਕੀਨੀ ਬਣਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.