ਹਿੰਸਕ ਵਾਰਦਾਤਾਂ ਦੌਰਾਨ 43 ਜਣਿਆਂ ਨੂੰ ਮਾਰੀ ਗੋਲੀ

ਸ਼ਿਕਾਗੋ, 4 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਲੇਬਰ ਡੇਅ ਵੀਕ ਐਂਡ ਦੌਰਾਨ ਸੜਕਾਂ 'ਤੇ ਹਰ ਪਾਸੇ ਖ਼ੂਨ ਡੁਲਿਆ ਨਜ਼ਰ ਆ ਰਿਹਾ ਸੀ ਜਿਥੇ 43 ਜਣਿਆਂ ਨੂੰ ਗੋਲੀ ਮਾਰੀ ਗਈ ਅਤੇ ਇਨਾਂ ਵਿਚੋਂ 8 ਦਮ ਤੋੜ ਗਏ। ਐਨੀ ਹਿੰਸਾ ਦੇ ਬਾਵਜੂਦ ਅਗਸਤ ਨੂੰ ਸ਼ਿਕਾਗੋ ਲਈ ਪਿਛਲੇ 8 ਸਾਲ ਦਾ ਸਭ ਤੋਂ ਸ਼ਾਂਤਮਈ ਮਹੀਨਾ ਮੰਨਿਆ ਜਾ ਰਿਹਾ ਹੈ। ਹਿੰਸਕ ਘਟਨਾਵਾ ਦੇ ਇਸ ਦੌਰ ਲਈ ਨਾਜਾਇਜ਼ ਹਥਿਆਰ ਜ਼ਿੰਮੇਵਾਰ ਦੱਸੇ ਜਾ ਰਹੇ ਹਨ। ਪੁਲਿਸ ਮੁਤਾਬਕ ਪਿਛਲੇ ਸਮੇਂ ਦੌਰਾਨ ਸ਼ਿਕਾਗੋ ਤੋਂ ਬਰਾਮਦ 60 ਫ਼ੀ ਸਦੀ ਨਾਜਾਇਜ਼ ਹਥਿਆਰ ਇਲੀਨੋਇਸ ਸੂਬੇ ਤੋਂ ਬਾਹਰੋਂ ਲਿਆਂਦੇ ਗਏ। ਸ਼ਿਕਾਗੋ ਵਿਚ ਕਤਲ ਦੀ ਆਖ਼ਰੀ ਵਾਰਦਾਤ ਮੰਗਲਵਾਰ ਸਵੇਰੇ ਦਰਜ ਕੀਤੀ ਗਈ ਜਿਥੇ 32 ਸਾਲ ਦਾ ਇਕ ਸ਼ਖਸ ਜ਼ਖ਼ਮੀ ਹਾਲਤ ਵਿਚ ਮਿਲਿਆ ਜੋ ਬਾਅਦ ਵਿਚ ਦਮ ਤੋੜ ਗਿਆ। ਇਸ ਤੋਂ ਪਹਿਲਾਂ ਐਤਵਾਰ ਨੂੰ 15 ਸਾਲ ਦੇ ਇਕ ਅੱਲ•ੜ ਦਾ ਸਿਰ ਵਿਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਪੁਲਿਸ ਗੋਲੀਬਾਰੀ ਦੀ ਇਸ ਵਾਰਦਾਤ ਦੀ ਪੜਤਾਲ ਕਰ ਹੀ ਰਹੀ ਸੀ ਕਿ ਇਕ ਮਹਿਲਾ ਸਣੇ ਦੋ ਜਣਿਆਂ ਨੂੰ ਗੋਲੀ ਮਾਰਨ ਦੀ ਇਤਲਾਹ ਆ ਗਈ। ਇਨ•ਾਂ ਵਿਚੋਂ ਪੁਰਸ਼ ਦੀ ਮੌਤ ਹੋ ਗਈ ਜਦਕਿ ਮਹਿਲਾ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸ਼ਿਕਾਗੋ ਦੇ ਪੱਛਮੀ ਹਿੱਸੇ ਵਿਚ 18 ਸਾਲ ਦੇ ਇਕ ਅੱਲ•ੜ ਨੂੰ ਗੋਲੀ ਮਾਰ ਕੇ ਹਲਾਕ ਕਰ ਦਿਤਾ ਗਿਆ। 

ਹੋਰ ਖਬਰਾਂ »

ਹਮਦਰਦ ਟੀ.ਵੀ.