ਚਲਾਨ ਕੱਟਣ ਤੋਂ ਦੁਖੀ ਹੋ ਕੇ ਮੋਟਰ ਸਾਈਕਲ ਨੂੰ ਲਾਈ ਅੱਗ
ਟਰੈਫ਼ਿਕ ਪੁਲਿਸ ਨੇ ਸ਼ਰਾਬੀ ਦਾ 11 ਹਜ਼ਾਰ ਦਾ ਕੱਟਿਆ ਚਲਾਨ
ਨਵੀਂ ਦਿੱਲੀ, 6 ਸਤੰਬਰ, ਹ.ਬ. : ਸਰਕਾਰ ਵਲੋਂ ਨਵੇਂ ਬਣਾਏ ਟਰੈਫ਼ਿਕ ਨਿਯਮਾਂ ਕਾਰਨ ਅੱਜਕਲ੍ਹ ਕਈ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਈ ਲੋਕਾਂ ਦੀ ਗੱਡੀ ਜਾਂ ਮੋਟਰ ਸਾਈਕਲ ਦੀ ਕੀਮਤ ਓਨੀ ਨਹੀਂ ਹੁੰਦੀ ਜਿੰਨੇ ਦਾ ਉਨ੍ਹਾਂ ਦਾ ਚਲਾਨ ਕੱਟਿਆ ਜਾਂਦਾ। ਇਸ ਤਰ੍ਹਾਂ ਦੀ ਹੀ ਇੱਕ ਖ਼ਬਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ।
ਟਰੈਫ਼ਿਕ ਪੁਲਿਸ ਵਲੋਂ  11 ਹਜ਼ਾਰ ਦਾ ਚਲਾਨ ਕੱਟੇ ਜਾਣ ਤੋਂ ਦੁਖੀ ਹੋ ਕੇ ਸ਼ਰਾਬੀ ਨੇ ਸੜਕ 'ਤੇ ਹੀ ਅਪਣੀ ਮੋਟਰ ਸਾਈਕਲ ਨੂੰ ਅੱਗ ਲਗਾ ਦਿੱਤੀ। ਅਸਲ ਵਿਚ ਮੋਟਰ ਸਾਈਕਲ ਚਲਾ ਰਿਹਾ ਨਰੇਸ਼ ਨਸ਼ੇ ਵਿਚ ਟੱਲੀ ਸੀ ਅਤੇ ਉਸ ਨੇ ਹੈਲਮਟ ਵੀ ਨਹੀਂ ਲਿਆ ਹੋਇਆ ਸੀ।
ਦਿੱਲੀ ਟਰੈਫ਼ਿਕ ਪੁਲਿਸ ਮਾਲਵੀ ਨਗਰ ਥਾਣਾ ਖੇਤਰ ਦੇ ਸ਼ੇਖ ਸਰਾਏ ਇਲਾਕੇ ਵਿਚ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਬਾਈਕ ਤੋਂ ਆ ਰਹੇ ਰਾਕੇਸ਼ ਨੂੰ ਰੋਕਿਆ। ਪੁਲਿਸ ਨੇ ਦੇਖਿਆ ਗਿਆ ਕਿ ਉਸ ਨੇ ਜ਼ਰੂਰਤ ਤੋਂ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ ਅਤੇ ਹੈਲਮਟ ਵੀ ਨਹੀਂ ਲਿਆ ਹੋਇਆ ਸੀ।
ਪੁਲਿਸ ਨੇ ਉਸ ਨੂੰ ਫੜਿਆ ਅਤੇ ਨਸ਼ੇ ਵਿਚ ਮੋਟਰ ਸਾਈਕਲ ਚਲਾਉਣ 'ਤੇ 10 ਹਜ਼ਾਰ ਅਤੇ ਹੈਲਮਟ ਨਾ ਲੈਣ 'ਤੇ 1 ਹਜ਼ਾਰ ਦਾ ਚਲਾਨ ਕਰ ਦਿੱਤਾ। ਇਸ ਤੋਂ ਦੁਖੀ ਹੋ ਕੇ ਰਾਕੇਸ਼ ਨੇ ਗੁੱਸੇ ਵਿਚ ਮੋਟਰ ਸਾਈਕਲ ਨੂੰ ਲੱਤ ਮਾਰੀ ਅਤੇ ਉਸ ਨੂੰ ਅੱਗ ਲਗਾ ਦਿੱਤੀ। ਸੜਕ 'ਤੇ ਮੋਟਰ ਸਾਈਕਲ ਨੂੰ ਅੱਗ ਲੱਗਣ ਕਾਰਨ ਹਫੜਾ ਦਫੜੀ ਮਾਹੌਲ ਬਣ ਗਿਆ।  ਇਸ ਤੋਂ  ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੋਟਰ ਸਾਈਕਲ ਨੂੰ ਲੱਗੀ ਅੱਗ ਨੂੰ ਬੁਝਾਇਆ।

ਹੋਰ ਖਬਰਾਂ »

ਹਮਦਰਦ ਟੀ.ਵੀ.