ਗੁੰਟੂਰ, 6  ਸਤੰਬਰ, ਹ.ਬ. : ਆਂਧਰ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਵਿਚ 74 ਸਾਲ ਦੀ Îਇੱਕ ਔਰਤ ਨੇ ਜੌੜੇ ਬੱਚਿਆਂ ਨੂੰ ਜਨਮ ਦੇ ਕੇ ਦੇਸ਼ ਵਿਚ ਇਸ ਉਮਰ ਵਿਚ ਮਾਂ ਬਣਨ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇੱਕ ਸਥਾਨਕ ਪ੍ਰਾਈਵੇਟ ਹਸਪਤਾਲ ਵਿਚ ਬੱÎਚਿਆਂ ਨੂੰ ਜਨਮ ਦੇਣ ਵਾਲੀ ਉਕਤ  ਔਰਤ ਵਾਈ ਮੰਗਾਯਮਾ ਨੇ ਨਕਲੀ ਗਰਭਧਾਰਨ (ਆਈਵੀਐਫ) ਦਾ ਸਹਾਰਾ ਲਿਆ। ਉਸ ਨੇ ਅਪ੍ਰੇਸ਼ਨ ਰਾਹੀਂ ਬੱਚਿਆਂ ਨੂੰ ਜਨਮ ਦਿੱਤਾ। ਔਰਤ ਦੇ ਪਤੀ 78 ਸਾਲਾ ਵਾਈ ਰਾਜਾ ਰਾਓ ਨੇ ਦੱਸਿਆ ਕਿ ਸਾਡਾ ਵਿਆਹ 22 ਮਾਰਚ 1962 ਨੂੰ ਹੋਇਆ ਸੀ। ਇੰਨੇ ਲੰਬੇ ਸਮੇਂ ਤੱਕ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਹੋਈ। ਆਖਰ ਉਨ੍ਹਾਂ ਨੇ ਇੱਥੋਂ ਦੇ ਇੱਕ ਹਸਪਤਾਲ ਵਿਚ ਡਾਕਟਰਾਂ ਦੀ ਸਲਾਹ ਲਈ ਅਤੇ ਹੁਣ ਵਿਆਹ ਦੇ 57 ਸਾਲ ਬਾਅਦ ਘਰ ਵਿਚ ਬੱਚਿਆਂ ਦੀਆਂ ਕਿਲਕਾਰੀਆਂ ਸੁਣ ਕੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

ਹੋਰ ਖਬਰਾਂ »