ਚੰਡੀਗੜ੍ਹ, 7 ਸਤੰਬਰ, ਹ.ਬ. : ਪੀਯੂ ਵਿਚ ਵੋਟਾਂ ਨੂੰ ਲੈ ਕੇ ਸੋਈ ਤੇ ਏਬੀਵੀਪੀ ਦੇ ਸਮਰਥਕ ਆਪਸ ਵਿਚ ਲੜ ਪਏ। ਦੋਵੇਂ ਧਿਰਾਂ ਵਿਚ ਕਾਫੀ ਲੜਾਈ ਹੋਈ। ਉਸ ਵਿਚ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ। ਕਾਫੀ ਦੇਰ ਤੱਕ ਹੰਗਾਮਾ ਚਲਦਾ ਰਿਹਾ। ਆਖਰ ਵਿਚ ਪੁਲਿਸ ਨੇ ਦੋਵੇਂ ਧਿਰਾਂ ਨੂੰ ਖਦੇੜਿਆ। ਜੂਲੌਜੀ ਵਿਭਾਗ ਵਿਚ ਦਿਨ ਵਿਚ 11 ਵਜੇ ਵੋਟਿੰਗ ਚਲ ਰਹੀ ਸੀ। ਇਸੇ ਦੌਰਾਨ ਏਬੀਵੀਪੀ ਤੇ ਸੋਈ ਦੇ ਨੇਤਾ ਵੀ ਪਹੁੰਚ ਗਏ। ਵੋਟਰਾਂ ਨੂੰ ਲੁਭਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਦੋਸ਼ ਸੀ ਕਿ ਸੋਈ ਵਲੋਂ ਇੱਕ ਵੋਟਰ ਤੇ ਦਬਾਅ ਬਣਾਇਆ ਤਾਂ ਏਬੀਵੀਪੀ ਨੇ ਇਸ ਦਾ ਵਿਰੋਧ ਕੀਤਾ। ਇਸੇ ਨੂੰ ਲੈ ਕੇ ਦੋਵੇਂ ਜੱਥੇਬੰਦੀਆਂ ਵਿਚ  ਲੜਾਈ ਸ਼ੁਰੂ ਹੋ ਗਈ। ਦੱਸਿਆ ਜਾਂਦਾ ਹੈ ਕਿ ਮਨਵੀਰ ਨਾਂ ਦੇ ਵਿਅਕਤੀ ਨੂੰ ਸਿਰ ਵਿਚ ਸੱਟ ਲੱਗੀ, ਉਸ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਸ ਤੋਂ ਬਾਅਦ ਵੀ ਮਹੌਲ ਖਰਾਬ ਹੋ ਰਿਹਾ ਸੀ। ਇਸੇ ਦੌਰਾਨ ਪੁਲਿਸ ਵੀ ਭਾਰੀ ਗਿਣਤੀ ਵਿਚ ਪਹੁੰਚ ਗਈ। ਦੋਵੇਂ ਧਿਰਾਂ ਦੇ ਸਮਰਥਕਾਂ ਨੂੰ ਖਦੇੜਿਆ ਅਤੇ ਉਸ ਤੋਂ ਬਾਅਦ ਸਮਝਾਇਆ ਵੀ ਗਿਆ।  ਪੁਲਿਸ ਨੇ ਕਿਹਾ ਅੱਗੇ ਤੋਂ ਅਜਿਹਾ ਕੀਤਾ ਤਾਂ ਕਾਰਵਾਈ ਹੋਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.