ਇਸਲਾਮਾਬਾਦ, 7 ਸਤੰਬਰ, ਹ.ਬ. : ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਆਉਣ ਵਾਲੇ ਸ਼ਰਧਾਲੂਆਂ ਨੂੰ ਦੋ ਸ਼੍ਰੇਣੀਆਂ ਵਿਚ ਵੰਡਣ ਦਾ ਫ਼ੈਸਲਾ ਲਿਆ ਹੈ। ਪਹਿਲੀ ਸ਼੍ਰੇਣੀ ਵਿਚ ਸਿਰਫ ਭਾਰਤੀ ਸ਼ਰਧਾਲੂ ਸ਼ਾਮਲ ਹੋਣਗੇ ਜਦ ਕਿ ਦੂਜੀ ਸ਼੍ਰੇਣੀ ਵਿਚ ਦੁਨੀਆ ਦੇ ਬਾਕੀ ਹਿੱਸਿਆਂ ਤੋਂ ਆਉਣ ਵਾਲੇ ਸ਼ਰਧਾਲੂ ਹੋਣਗੇ।
ਪਾਕਿਸਤਾਨ ਦੇ ਅਖ਼ਬਾਰ ਵਿਚ ਪ੍ਰਕਾਸ਼ਤ ਰਿਪੋਰਟ ਅਨੁਸਾਰ ਵਿਦੇਸ਼ ਮੰਤਰਾਲੇ ਨੇ ਆਨਲਾਈਨ ਵੀਜ਼ਾ ਸਿਸਟਮ ਵਿਚ ਧਾਰਮਿਕ ਯਾਤਰਾ ਸ਼੍ਰੇਣੀ ਜੋੜਨ ਦਾ ਫ਼ੈਸਲਾ ਕੀਤਾ ਹੈ। ਰਿਪੋਰਟ ਮੁਤਾਬਕ ਵਿਦੇਸ਼ ਮੰਤਰਾਲੇ ਨੇ ਦੋ ਅਲੱਗ ਅਲੱਗ ਤਰ੍ਹਾਂ ਦੀ ਵੀਜ਼ਾ ਸ਼੍ਰੇਣੀ ਤੈਅ ਕੀਤੀ ਹੈ। ਇੱਕ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੇ ਲਈ ਹੋਵੇਗੀ ਅਤੇ ਦੂਜੇ ਵਿਸ਼ਵ ਦੇ ਬਾਕੀ ਹਿੱਸੇ ਤੋਂ ਆਉਣ ਵਾਲਿਆਂ ਦੇ ਲਈ। ਧਾਰਮਿਕ ਯਾਤਰਾ ਲਈ ਵੀਜ਼ੇ ਦੇ ਲਈ ਆਵੇਦਨ ਸੱਤ ਤੋਂ ਦਸ ਕੰਮ ਵਾਲੇ ਦਿਨਾਂ ਵਿਚ ਪ੍ਰੋਸੈਸ ਕੀਤਾ ਜਾ ਸਕੇਗਾ। ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਬੁਧਵਾਰ ਨੂੰ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਭਾਰਤੀ ਸ਼ਰਧਾਲੂਆਂ ਦੇ ਦਰਸ਼ਨ ਲਈ ਵੀਜ਼ਾ ਮੁਫ਼ਤ ਯਾਤਰਾ 'ਤੇ ਸਹਿਮਤੀ ਜਤਾਈ ਸੀ ਲੇਕਿਨ ਫੀਸ ਅਤੇ ਪ੍ਰੋਟੋਕਾਲ ਅਧਿਕਾਰੀਆਂ ਦੀ ਤੈਨਾਤੀ ਦੇ ਮੁੱਦੇ 'ਤੇ ਮਤਭੇਦ ਦੇ ਕਾਰਨ ਸਮਝੌਤਾ ਨਹੀਂ  ਹੋ ਸਕਿਆ। ਪਾਕਿ ਨੇ ਭਾਰਤੀ ਸ਼ਰਧਾਲੂਆਂ 'ਤੇ 20 ਡਾਲਰ ਪ੍ਰਤੀ ਸ਼ਰਧਾਲੂ ਫ਼ੀਸ ਲਾਉਣ ਦੀ ਗੱਲ ਕਹੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.