ਚੰਦਰਯਾਨ-2 ਮਿਸ਼ਨ ਰਹਿ ਗਿਆ ਅਧੂਰਾ

ਬੰਗਲੌਰ, 7 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਭਾਰਤ, ਪੁਲਾੜ ਵਿਗਿਆਨ ਦੇ ਇਤਿਹਾਸ ਵਿਚ ਨਵਾਂ ਮੀਲ ਪੱਥਰ ਸਥਾਪਤ ਕਰਨ ਦੀਆਂ ਬਰੂਹਾਂ 'ਤੇ ਸੀ ਪਰ ਚੰਨ ਦੀ ਸਤਾ ਤੋਂ ਦੋ ਕਿਲੋਮੀਟਰ ਪਹਿਲਾਂ ਹੀ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਧਰਤੀ ਨਾਲ ਸੰਪਰਕ ਟੁੱਟ ਗਿਆ। ਜਿਉਂ ਹੀ ਸੰਪਰਕ ਟੁੱਟਿਆ ਤਾਂ ਇਸਰੋ ਦੇ ਕਮਾਂਡ ਸੈਂਟਰ ਵਿਚ ਚੁੱਪ ਵਰਤ ਗਈ। ਇਸਰੋ ਦੇ ਮੁਖੀ ਕੇ. ਸਿਵਾਨ ਆਪਣੇ ਜਜ਼ਬਾਤਾਂ ਨੂੰ ਦਬਾਅ ਨਾ ਸਕੇ ਅਤੇ ਰੋਣ ਲੱਗੇ ਜਿਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ•ਾਂ ਨੂੰ ਦਿਲਾਸਾ ਦਿਤਾ। ਚੰਦਰਯਾਨ-2 ਦੀ ਲੈਂਡਿੰਗ ਵੇਖ ਰਹੇ ਲੱਖਾਂ ਲੋਕ ਅਤੇ ਇਸਰੋ ਦੇ ਕਮਾਂਡ ਸੈਂਟਰ ਵਿਚ ਪਹੁੰਚੇ 70 ਬੱਚੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨਜ਼ਰ ਆਏ। ਦੱਸ ਦੇਈਏ ਕਿ ਲੈਂਡਰ ਵਿਕਰਮ ਨੇ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਦੀ ਦਰਮਿਆਨ ਰਾਤ ਤਕਰੀਬਨ 1.55 ਵਜੇ ਚੰਨ• ਦੀ ਸਤ•ਾ 'ਤੇ ਉਤਰਨਾ ਸੀ ਪਰ ਇਸ ਬਾਅਦ ਵਿਚ ਸਮਾਂ ਬਦਲ ਕੇ 1.53 ਕਰ ਦਿਤਾ ਗਿਆ। ਸਮਾਂ ਲੰਘਣ ਮਗਰੋਂ ਵੀ ਲੈਂਡਰ ਵਿਕਰਮ ਦੀ ਸਥਿਤੀ ਪਤਾ ਨਹੀਂ ਲੱਗ ਸਕੀ। ਚੰਦਰਯਾਨ-2 ਦਾ ਔਰਬੀਟਰ ਹਾਲੇ ਵੀ ਸਤ•ਾ ਤੋਂ 119 ਕਿਲੋਮੀਟਰ ਉਚਾਈ 'ਤੇ ਗੇੜੇ ਕੱਢ ਰਿਹਾ ਹੈ। 2379 ਕਿਲੋਗ੍ਰਾਮ ਵਜ਼ਨੀ ਔਰਬੀਟਰ ਦੇ ਨਾਲ 8 ਪੇਲੋਡ ਹਨ ਅਤੇ ਇਹ ਇਕ ਸਾਲ ਤੱਕ ਕੰਮ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਹੌਸਲਾ ਨਾ ਹਾਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਪੁਲਾੜ ਖੇਤਰ ਵਿਚ ਭਾਰਤ ਲਈ ਨਵੀਆਂ ਪ੍ਰਾਪਤੀਆਂ ਲੈ ਕੇ ਆਵੇਗਾ।

ਹੋਰ ਖਬਰਾਂ »