ਯੂ.ਐਸ. ਓਪਨ ਦੇ ਫ਼ਾਇਨਲ ਵਿਚ ਸੈਰੇਨਾ ਵਿਲੀਅਮਜ਼ ਨੂੰ ਦਿਤੀ ਮਾਤ

ਨਿਊ ਯਾਰਕ, 8 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ 19 ਸਾਲਾ ਬਿਆਂਕਾ ਆਂਦਰੀਸਕੂ ਨੇ ਯੂ.ਐਸ. ਓਪਨ ਦੇ ਫ਼ਾਇਨਲ ਵਿਚ ਅਮਰੀਕਾ ਦੀ ਸੈਰੇਨਾ ਵਿਲੀਅਮਜ਼ ਨੂੰ 6-3, 7-5 ਨਾਲ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤ ਲਿਆ। ਕੈਨੇਡਾ ਦੇ ਟੈਨਿਸ ਇਤਿਹਾਸ ਵਿਚ ਪਹਿਲੀ ਵਾਰ ਮੁਲਕ ਦਾ ਕੋਈ ਖਿਡਾਰੀ ਗਰੈਂਡ ਸਲੈਮ ਖਿਤਾਬ ਆਪਣੇ ਨਾਂ ਕਰਨ ਵਿਚ ਸਫ਼ਲ ਰਿਹਾ। ਇਸ ਹਾਰ ਮਗਰੋਂ ਸੈਰੇਨ ਵਿਲੀਅਮਜ਼ ਦਾ ਰਿਕਾਰਡ ਬਣਾਉਣ ਦਾ ਸੁਪਨਾ ਫ਼ਿਲਹਾਲ ਅਧੂਰਾ ਰਹਿ ਗਿਆ ਜੋ ਹੁਣ ਤੱਕ 23 ਗਰੈਂਡ ਸਲੈਮ ਮੁਕਾਬਲੇ ਜਿੱਤ ਚੁੱਕੀ ਹੈ ਅਤੇ 24ਵਾਂ ਖਿਤਾਬ ਆਪਣੇ ਨਾਂ ਕਰ ਕੇ ਨਵਾਂ ਰਿਕਾਰਡ ਕਾਇਮ ਕਰਨਾ ਚਾਹੁੰਦੀ ਸੀ। ਮੁਕਾਬਲੇ ਦੀ ਦਿਲਚਸਪ ਗੱਲ ਇਹ ਰਹੀ ਕਿ ਸੈਰੇਨਾ ਵਿਲੀਅਮਜ਼ ਨੂੰ ਦੂਜੀ ਵਾਰ ਬਿਆਂਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਰੌਜਰਜ਼ ਕੱਪ ਦੇ ਫ਼ਾਇਨਲ ਵਿਚ ਵੀ ਅਚਾਨਕ ਤਬੀਅਤ ਵਿਗੜਨ ਕਾਰਨ ਸੈਰੇਨਾ ਨੇ ਮੈਚ ਵਿਚਾਲੇ ਛੱਡ ਦਿਤਾ ਸੀ ਅਤੇ ਬਿਆਂਕਾ ਨੂੰ ਜੇਤੂ ਕਰਾਰ ਦਿਤਾ ਗਿਆ ਸੀ ਪਰ ਇਸ ਵਾਰ ਹੋਏ ਟਾਕਰੇ ਵਿਚ ਬਿਆਂਕਾ ਨੇ ਆਪਣੀ ਸਮਰੱਥਾ ਸਾਬਤ ਕਰ ਦਿਤੀ। 

ਹੋਰ ਖਬਰਾਂ »

ਹਮਦਰਦ ਟੀ.ਵੀ.