3 ਬੱਚਿਆਂ ਸਣੇ 10 ਜਣੇ ਹੋਏ ਜ਼ਖ਼ਮੀ

ਟੋਰਾਂਟੋ, 8 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਹਾਈਵੇਅ 401 'ਤੇ ਲੈਸਲੀ ਨੇੜੇ ਕਈ ਗੱਡੀਆਂ ਦੀ ਟੱਕਰ ਕਾਰਨ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਜਦਕਿ ਤਿੰਨ ਬੱਚਿਆਂ ਸਣੇ 10 ਜਣੇ ਜ਼ਖ਼ਮੀ ਹੋ ਗਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਹਾਦਸੇ ਦੌਰਾਨ ਚਾਰ ਗੱਡੀਆਂ ਨੁਕਸਾਨੀਆਂ ਗਈਆਂ। ਟੋਰਾਂਟੋ ਪੈਰਾਮੈਡਿਕਸ ਨੇ ਦੱਸਿਆ ਕਿ 86 ਸਾਲ ਦੀ ਮਹਿਲਾ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਹਾਦਸੇ ਦੇ ਜ਼ਖ਼ਮੀਆਂ ਦੇ ਜਾਨ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਹਾਦਸੇ ਦੇ ਕਾਰਨਾਂ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਜਦਕਿ ਜਾਂਚ ਦੇ ਮੱਦੇਨਜ਼ਰ ਹਾਈਵੇਅ 401 ਦੀਆਂ ਪੱਛਮ ਵੱਲ ਜਾ ਰਹੀਆਂ ਐਕਸਪ੍ਰੈਸ ਲੇਨਜ਼ ਨੂੰ ਕੁਝ ਸਮੇਂ ਲਈ ਬੰਦ ਰੱਖਿਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.