4 ਲੱਖ ਮਕਾਨਾਂ ਦੀ ਬਿਜਲੀ ਗੁੱਲ, ਇਮਾਰਤਾਂ ਨੁਕਸਾਨੀਆਂ ਗਈਆਂ

ਹੈਲੀਫ਼ੈਕਸ, 8 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਸਮੁੰਦਰੀ ਤੂਫ਼ਾਨ ਡੌਰੀਅਨ ਐਟਲਾਂਟਿਕ ਕੈਨੇਡਾ ਵਿਚ ਤਬਾਹੀ ਦੇ ਨਿਸ਼ਾਨ ਛੱਡ ਗਿਆ। ਇਕੱਲੇ ਨੋਵਾ ਸਕੋਸ਼ੀਆ ਸੂਬੇ ਵਿਚ 4 ਲੱਖ ਮਕਾਨਾਂ ਦੀ ਬਿਜਲੀ ਗੁੱਲ ਹੋ ਗਈ ਅਤੇ ਰਾਹਤ ਕਾਰਜਾਂ ਲਈ ਫ਼ੌਜ ਨੂੰ ਸੱਦਣਾ ਪਿਆ। ਤੂਫ਼ਾਨ ਕਾਰਨ ਨੋਵਾ ਸਕੋਸ਼ੀਆ ਦਾ 80 ਫ਼ੀ ਸਦੀ ਇਲਾਕਾ ਪ੍ਰਭਾਵਤ ਹੋਇਆ ਜਿਥੇ ਦਰੱਖਤ ਜੜਾਂ ਤੋਂ ਪੁੱਟੇ ਗਏ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀ ਰਿਪੋਰਟ ਹੈ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਰਾਲਫ਼ ਗੁਡੇਲ ਨੇ ਸ਼ਨਿੱਚਰਵਾਰ ਬਾਅਦ ਦੁਪਹਿਰ ਟਵੀਟ ਕੀਤਾ ਕਿ ਕੈਨੇਡੀਅਨ ਹਥਿਆਰਬੰਦ ਫ਼ੌਜਾਂ ਜਲਦ ਹੀ ਪ੍ਰਭਾਵਤ ਇਲਾਕਿਆਂ ਵਿਚ ਪੁੱਜ ਕੇ ਰਾਹਤ ਕਾਰਜ ਸ਼ੁਰੂ ਕਰ ਦੇਣਗੀਆਂ। ਉਧਰ ਰੱਖਿਆ ਵਿਭਾਗ ਨੇ ਦੱਸਿਆ ਕਿ 700 ਫ਼ੌਜੀਆਂ ਨੂੰ ਐਤਵਾਰ ਸਵੇਰੇ ਨੋਵਾ ਸਕੋਸ਼ੀਆ ਵਿਚ ਤੈਨਾਤ ਕਰ ਦਿਤਾ ਜਾਵੇਗਾ। ਹਵਾਵਾਂ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੂਬੇ ਦੀ ਰਾਜਧਾਨੀ ਹੈਲੀਫ਼ੈਕਸ ਦੇ ਡਾਊਨ ਟਾਊਨ ਵਿਚ ਇਕ ਕਰੇਨ ਕਈ ਥਾਵਾਂ ਤੋਂ ਟੁੱਟ ਗਈ ਜਦਕਿ ਕੁਈਨ ਸਟ੍ਰੀਟ ਵਿਚ ਇਕ ਇਮਾਰਤ ਦੀ ਛੱਤ ਉਡ ਕੇ ਖੁੱਲ•ੇ ਅਸਮਾਨ ਹੇਠ ਖੜੀਆਂ ਕਾਰਾਂ ਉਪਰ ਜਾ ਡਿੱਗੀ। ਤੇਜ਼ ਹਵਾਵਾਂ ਨੇ ਪਾਣੀ ਵਿਚ ਵੀ ਨੁਕਸਾਨ ਕੀਤਾ ਅਤੇ ਉਚੀਆਂ ਲਹਿਰਾਂ ਕਾਰਨ ਕਈ ਕਿਸ਼ਤੀਆਂ ਨੁਕਸਾਨੀਆਂ ਗਈਆਂ। 

ਹੋਰ ਖਬਰਾਂ »

ਹਮਦਰਦ ਟੀ.ਵੀ.