1. ਲਗਾਤਾਰ ਦੂਜੇ ਦਿਨ ਹਿੱਲਿਆ ਹਿਮਾਚਲ
  2. ਜਲੰਧਰ 'ਚ ਵੀ ਮਹਿਸੂਸ ਕੀਤੇ ਗਏ ਝਟਕੇ

ਨਵੀਂ ਦਿੱਲੀ, 9 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਚ ਦੁਪਹਿਰ 12 ਵੱਜ ਕੇ 10 ਮਿੰਟ 'ਤੇ ਭੁਚਾਲ ਆਇਆ। ਇਸ ਦੀ ਤੀਬਰਤਾ 5.0 ਮਾਪੀ ਗਈ ਹੈ£ ਚੰਬਾ 'ਚ ਲਗਾਤਾਰ ਦੂਜੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਐਤਵਾਰ ਨੂੰ ਦੋ ਵਾਰ ਭੂਚਾਲ ਆਇਆ ਸੀ ਤੇ ਸੋਮਵਾਰ ਨੂੰ ਦੁਬਾਰਾ ਧਰਤੀ ਕੰਬੀ ਹੈ। ਭੂਚਾਲ ਦਾ ਕੇਂਦਰ ਬਿੰਦੂ ਜੰਮੂ-ਕਸ਼ਮੀਰ ਤੇ ਚੰਬਾ ਦੇ ਬਾਰਡਰ ਖੇਤਰ 'ਚ ਪੰਜ ਕਿਲੋਮੀਟਰ ਹੇਠਾਂ ਸਨ। ਭੂਚਾਲ ਦੁਪਹਿਰ 12:10 ਵਜੇ ਮਹਿਸੂਸ ਹੋਇਆ। ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ 'ਤੇ 5.0 ਮਾਪੀ ਗਈ ਹੈ। ਹੁਣ ਤਕ ਜਾਨੀ-ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਪਾਂਗੀ, ਚੰਬਾ ਤੇ ਕਾਂਗੜਾ ਸਮੇਤ ਲਾਹੂਲ-ਸਪੀਤਿ ਜ਼ਿਲ•ਾ 'ਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ। ਉਥੇ ਹੀ ਪੰਜਾਬ ਦੇ ਜਲੰਧਰ 'ਚ ਵੀ ਸੋਮਵਾਰ ਦੁਪਹਿਰੇ ਕਰੀਬ 12.10 ਵਜੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਕਰੀਬ ਦੋ ਤੋਂ ਤਿੰਨ ਸੈਕੰਡ ਤਕ ਮਹਿਸੂਸ ਕੀਤੇ ਗਏ। ਇਸ ਦੌਰਾਨ ਲੋਕ ਇਕ-ਦੂਜੇ ਤੋਂ ਇਹੀ ਸਵਾਲ ਕਰਦੇ ਨਜ਼ਰ ਆਏ ਕਿ ਕਿਸੇ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਏ। ਜਲੰਧਰ 'ਚ ਰਿਐਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.9 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਬਾਰਡਰ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.