• ਡੀ.ਸੀ. ਨਾਲ ਬਦਸਲੂਕੀ ਦੇ ਦੋਸ਼ਾਂ ਹੇਠ ਵਿਧਾਇਕ ਬੈਂਸ 'ਤੇ ਪਰਚੇ ਦਾ ਮਾਮਲਾ

  • ਮੁੱਖ ਮੰਤਰੀ ਨੇ ਅਫ਼ਸਰਾਂ ਨੂੰ ਵੀ ਤਮੀਜ਼ ਨਾ ਪੇਸ਼ ਆਉਣ ਲਈ ਆਖਿਆ

  • ਡੀ.ਸੀ ਦੇ ਹੱਕ 'ਚ ਕੱਲ• ਜ਼ਿਲ•ੇ ਦੇ ਸਰਕਾਰੀ ਅਦਾਰੇ ਰਹਿਣਗੇ ਬੰਦ

ਗੁਰਦਾਸਪੁਰ, 9 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਬਟਾਲਾ ਪਟਾਕਾ ਫ਼ੈਕਟਰੀ ਵਿਚ ਹੋਏ ਧਮਾਕੇ ਦੇ ਸਬੰਧ ਵਿਚ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਡੀ.ਸੀ ਗੁਰਦਾਸਪੁਰ ਨਾਲ ਕੀਤੀ ਕਥਿਤ ਬਦਸਲੂਕੀ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਕਿ ਉਨ•ਾਂ ਦੇ ਹੁਕਮ ਮਗਰੋਂ ਹੀ ਬੈਂਸ 'ਤੇ ਪਰਚਾ ਦਰਜ ਹੋਇਆ ਹੈ। ਨਾਲ ਹੀ ਉਨ•ਾਂ ਕਿਹਾ ਕਿ ਉਨ•ਾਂ ਨੇ ਅਫ਼ਸਰਾਂ ਨੂੰ ਵੀ ਤਮੀਜ਼ ਨਾਲ ਪੇਸ਼ ਆਉਣ ਦੀ ਸਲਾਹ ਦਿੱਤੀ ਹੈ। ਦਰਅਸਲ ਬੀਤੇ ਦਿਨੀਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੂੰ ਧਮਕਾਉਣ, ਬਦਸਲੂਕੀ ਕਰਨ, ਉਨ•ਾਂ ਦੀ ਇੱਜ਼ਤ ਤੇ ਵੱਕਾਰ ਨੂੰ ਖਰਾਬ ਕਰਨ ਅਤੇ ਡਿਊਟੀ 'ਚ ਵਿਘਨ ਪਾਉਣ ਨੂੰ ਲੈ ਕੇ ਬਟਾਲਾ ਪੁਲਿਸ ਵਲੋਂ ਆਤਮ ਨਗਰ (ਲੁਧਿਆਣਾ) ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨ•ਾਂ ਦੇ ਸਾਥੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਬੈਂਸ ਨੇ ਦੋਸ਼ ਲਾਇਆ ਕਿ ਇਹ ਮਾਮਲਾ ਮੁੱਖ ਮੰਤਰੀ ਦੇ ਇਸ਼ਾਰਿਆਂ 'ਤੇ ਦਰਜ ਹੋਇਆ ਕਿਉਂਕਿ ਉਹ ਉਨ•ਾਂ ਦੀਆਂ ਪੋਲਾਂ ਖੋਲ•ਦੈ। ਹੁਣ ਮੁੱਖ ਮੰਤਰੀ ਨੇ ਮੰਨਿਆ ਹੈ ਕਿ ਉਨ•ਾਂ ਨੇ ਇਸ ਸਬੰਧੀ ਵੀਡੀਓ ਦੇਖੀ ਜਿਸ ਮਗਰੋਂ ਹੀ ਉਨ•ਾਂ ਨੇ ਬੈਂਸ ਵਿਰੁੱਧ ਮਾਮਲਾ ਦਰਜ ਕਰਨ ਲਈ ਆਖਿਆ।
ਦੂਜੇ ਪਾਸੇ ਸੂਬੇ ਦੇ ਸਮੂਹ ਜ਼ਿਲਿ•ਆਂ ਦੇ ਡੀ.ਸੀ ਦਫ਼ਤਰਾਂ ਵਿਚ ਕਲਮ ਛੋੜ ਹੜਤਾਲ ਕੀਤੀ ਗਈ। ਇਸ ਸਬੰਧ ਵਿਚ ਜ਼ਿਲ•ਾ ਗੁਰਦਾਸਪੁਰ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ। ਜਿਸ ਵਿਚ ਸਰਬਸੰਮਤੀ ਨਾਲ ਕੱਲ• ਮਿਤੀ 10 ਸਤੰਬਰ ਨੂੰ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ ਤੇਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਹੋਈ ਬਦਸਲੂਕੀ ਦੇ ਰੋਸ ਵਜੋਂ 10 ਸਤੰਬਰ ਨੂੰ ਜ਼ਿਲ•ੇ ਦੇ ਸਾਰੇ ਸਰਕਾਰੀ ਦਫ਼ਤਰ, ਸਰਕਾਰੀ ਤੇ ਨਿੱਜੀ ਵਿੱਦਿਅਕ ਸੰਸਥਾਵਾਂ ਬੰਦ ਰਹਿਣਗੀਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.