ਮਹਿਲ ਕਲਾਂ, 10 ਸਤੰਬਰ, ਹ.ਬ. : ਪਿੰਡ ਚੰਨਣਵਾਲ ਵਿਚ ਦੇਰ ਸ਼ਾਮ ਦਲਿਤ ਪਰਿਵਾਰ ਨਾਲ ਸਬੰਧਤ ਵਿਅਕਤੀ ਵਲੋਂ ਅਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਗਈ। ਮਿਲੀ ਜਾਣਕਾਰੀ ਅਨੁਸਰ ਦਲਿਤ ਪਰਿਵਾਰ ਨਾਲ ਸਬੰਧਤ ਮੱਖਣ ਸਿੰਘ ਪੁੱਤਰ ਤੇਲੂ ਸਿੰਘ ਵਾਸੀ ਚੰਨਣਵਾਲ ਅਪਣੀ ਪਤਨੀ ਪਰਮਜੀਤ ਕੌਰ ਨਾਲ ਅਕਸਰ ਲੜਕਾ ਰਹਿੰਦਾ ਸੀ ਅਤੇ ਸ਼ਾਮੀਂ ਉਸ ਨੇ ਲੋਹੇ ਦੀ ਰਾਡ  ਅਪਣੀ ਪਤਨੀ ਦੇ ਸਿਰ ਵਿਚ ਮਾਰੀ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਅਦ ਵਿਚ ਉਸ ਨੇ ਖੁਦ ਵੀ ਕੋਈ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ। ਪਿੰਡ ਵਾਸੀਆਂ ਨੇ ਗੰਭੀਰ ਹਾਲਤ ਵਿਚ ਮੱਖਣ ਸਿੰਘ ਨੂੰ ਸਿਵਲ ਹਸਪਤਾਲ ਬਰਨਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪÎਟਿਆਲਾ ਰੈਫਰ ਕਰ ਦਿੱਤਾ।  ਪਰ ਉਸ ਦੀ ਰਸਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੇ Îਇੱਕ ਲੜਕੀ ਅਤੇ ਉਸ ਤੋਂ ਛੋਟਾ ਲੜਕਾ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਖਵਾ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.