ਜਲੰਧਰ, 10 ਸਤੰਬਰ, ਹ.ਬ. : ਬਸਤੀ ਬਾਵਾ ਖੇਲ ਦੀ ਨਹਿਰ ਪੁਲੀ ਦੇ ਕੋਲ ਤੋਂ ਪੁਲਿਸ ਨੇ ਸਕਾਰਪੀਓ ਗੱਡੀ ਤੋਂ 24 ਸਾਲ ਦੇ ਸਰਪੰਚ ਵਿਕਰਮ ਸਿੰਘ ਵਿੱਕੀ ਅਤੇ ਉਸ ਦੇ ਸਾਥੀ ਕਰਨਵੀਰ ਸਿੰਘ ਨੂੰ ਇੱਕ ਕਿਲੋ ਹੈਰੋਇਨ ਸਣੇ ਫੜਿਆ ਹੈ। ਫਿਰੋਜ਼ਪੁਰ ਦੇ ਪਿੰਡ ਫਤੇਵਾਲਾ ਹਿਠਾਰ ਦੇ ਸਰਪੰਚ ਵਿਕਰਮ ਸਿੰਘ ਅਤੇ ਪਿੰਡ ਕਿਸ਼ੋਰ ਸਿੰਘ ਵਾਲੇ ਦੇ ਕਰਨਵੀਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਿਕਰਮ ਦਾ ਪਿਓ ਪਹਿਲਾਂ ਹੀ ਡਰੱਗ ਤਸਕਰੀ ਵਿਚ ਰਾਜਸਥਾਨ ਦੀ ਜੇਲ੍ਹ ਵਿਚ ਕੈਦ ਕੱਟ ਰਿਹਾ ਹੈ। ਸਰਪੰਚ ਦੇ ਤਾਰ ਸਰਹੱਦ ਪਾਰ ਤੋਂ ਚਲ ਰਹੇ ਡਰੱਗ ਰੈਕਟ ਨਾਲ ਜੁੜੇ ਹਨ। ਪੁਲਿਸ ਨੈਟਵਰਕ ਨੂੰ ਬਰੇਕ ਕਰਨ ਲਈ ਦੋਵਾਂ ਤੋਂ ਪੁਛਗਿੱਛ ਕਰ ਰਹੀ ਹੈ।  ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਿਟੀ ਦੇ ਅੰਦਰ ਇੱਕ ਗੱਡੀ ਵਿਚ ਦੋ ਨੌਜਵਾਨ ਡਰੱਗ ਲੈ ਕੇ ਆਏ ਹਨ। ਡੀਸੀਪੀ ਗੁਰਮੀਤ ਸਿੰਘ ਦੀ ਸੁਪਰਵਿਜ਼ਨ ਵਿਚ ਸੀਆਈਏ ਸਟਾਫ਼ ਦੇ ਇੰਚਾਰਜ ਹਰਮਿੰਦਰ ਸਿੰਘ ਅਤੇ ਥਾਣਾ ਬਸਤੀ ਬਾਵਾ ਖੇਲ ਕੇ ਐਸਐਚਓ ਮੇਜਰ ਸਿੰਘ ਨੇ ਨਹਿਰ ਪੁਲੀ ਦੇ ਕੋਲ ਤੋਂ ਗੱਡੀ ਫੜ ਲਈ। ਸੀਪੀ ਨੇ ਕਿਹਾ ਕਿ ਮੁਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਵਿੱਕੀ ਪਲਸ 2 ਪਾਸ ਹੈ ਅਤੇ ਉਹ ਇਸੇ ਸਾਲ ਪਿੰਡ ਦਾ ਸਰਪੰਚ ਬਣਿਆ ਸੀ। ਵਿਕਰਕ ਪੇਸ਼ੇ ਤੋਂ ਕਿਸਾਨ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.