ਜਲੰਧਰ, 10 ਸਤੰਬਰ,ਹ.ਬ.  : ਥਾਣਾ-6 ਦੀ ਹੱਦ 'ਚ ਪੈਂਦੇ ਨਿਊ ਜਵਾਹਰ ਨਗਰ ਸਥਿਤ ਇਕ ਐੱਨਆਰਆਈ ਦੀ ਕੋਠੀ ਨੂੰ ਉਸ ਵੇਲੇ ਚੋਰਾਂ ਨੇ ਨਿਸ਼ਾਨਾ ਬਣਾਇਆ ਜਦੋਂ ਉਹ ਹਰਿਦੁਆਰ ਘੁੰਮਣ ਲਈ ਗਿਆ ਹੋਇਆ ਸੀ। ਚੋਰਾਂ ਨੇ ਘਰ 'ਚੋਂ ਹਜ਼ਾਰਾਂ ਦੀ ਨਕਦੀ ਤੇ ਸਾਮਾਨ ਚੋਰੀ ਕਰ ਲਿਆ। ਸੁਮੇਸ਼ ਲੇਖੀ ਪੁੱਤਰ ਪ੍ਰੇਮਪਾਲ ਲਿਖੀ ਵਾਸੀ ਨਿਊ ਜਵਾਹਰ ਨੇ ਦੱਸਿਆ ਕਿ ਉਹ ਪਰਵਾਸੀ ਭਾਰਤੀ ਹਨ ਤੇ ਸਾਲ 'ਚ ਕੁਝ ਸਮੇਂ ਲਈ ਆਪਣੀ ਕੋਠੀ ਨਿਊ ਜਵਾਹਰ ਨਗਰ 'ਚ ਆਉਂਦਾ ਹੈ। ਉਹ ਕੁਝ ਸਮਾਂ ਪਹਿਲਾਂ ਹੀ ਭਾਰਤ ਆਇਆ ਸੀ ਤੇ ਸ਼ਨਿਚਰਵਾਰ ਉਹ ਘੁੰਮਣ ਲਈ ਹਰਿਦੁਆਰ ਚਲਾ ਗਿਆ। ਐਤਵਾਰ ਜਦੋਂ ਉਹ ਵਾਪਸ ਆਇਆ ਤਾਂ ਕੋਠੀ ਦੇ ਤਾਲੇ ਟੁੱਟੇ ਪਏ ਸਨ ਤੇ ਅੰਦਰਲਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਚੋਰਾਂ ਨੇ ਘਰ 'ਚੋਂ ਦੋ ਮੋਬਾਈਲ, 15 ਹਜ਼ਾਰ ਰੁਪਏ ਨਕਦ ਤੇ ਟੂਟੀਆਂ ਚੋਰੀ ਕਰ ਲਿਆ। ਸਾਰੇ ਘਰ 'ਚ ਪਾਣੀ-ਪਾਣੀ ਹੋਇਆ ਪਿਆ ਸੀ। ਘਟਨਾ ਦੀ ਸੂਚਨਾ ਥਾਣਾ-6 ਦੀ ਪੁਲਿਸ ਨੂੰ ਦਿੱਤੀ ਗਈ ਹੈ।

ਹੋਰ ਖਬਰਾਂ »