ਕੈਨੇਡਾ 'ਚ ਪੜ੍ਹਾਈ ਕਰਨ ਗਏ ਭਾਰਤੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ


ਵੈਨਕੂਵਰ, 11 ਸਤੰਬਰ, ਹ.ਬ. : ਕੈਨੇਡਾ ਵਿਚ ਪੜ੍ਹਾਈ ਕਰਨ ਗਏ ਰਾਦੌਰ ਨਿਵਾਸੀ ਪ੍ਰਮੋਦ ਕੱਕੜ ਦੇ ਬੇਟੇ ਅਭਿਸ਼ੇਕ ਕੱਕੜ ਉਰਫ ਰਾਜਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।  ਭਾਰਤੀ ਸਮੇਂ ਅਨੁਸਾਰ ਐਤਵਾਰ ਨੂੰ ਸਵੇਰੇ 11 ਵਜੇ ਸੜਕ ਹਾਦਸਾ ਹੋਇਆ। ਅਭਿਸ਼ੇਕ ਕੈਨੇਡਾ ਦੇ ਸਮੇਂ ਅਨੁਸਾਰ ਐਤਵਾਰ ਤੜਕੇ ਸਵਾ ਇੱਕ ਵਜੇ ਅਪਣੇ ਦੋਸਤ ਦੇ ਨਾਲ ਕਾਰ ਵਿਚ ਡਿਊਟੀ ਤੋਂ ਵਾਪਸ ਘਰ ਪਰਤ ਰਿਹਾ ਸੀ।
ਇਸ ਦੌਰਾਨ ਤੇਜ਼ ਮੀਂਹ ਅਤੇ ਤੂਫਾਨ ਦੇ ਚਲਦਿਆਂ ਉਨ੍ਹਾਂ ਦੀ ਕਾਰ ਨੂੰ ਪਿੱਛੇ ਤੋਂ ਆ ਰਹੀ ਦੂਜੀ ਗੱਡੀ ਦੇ ਚਾਲਕ ਨੇ ਲਾਪਰਵਾਹੀ ਨਾਲ ਤੇਜ਼ ਗੱਡੀ ਚਲਾਉਂਦੇ ਹੋਏ ਕਾਰ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰੀ। ਜਿਸ ਕਾਰਨ ਕਾਰ ਪਲਟ ਗਈ। ਪਲਟਦੇ ਹੀ ਕਾਰ ਸੜਕ ਕਿਨਾਰੇ ਖੰਭੇ ਵਿਚ ਵੱਜੀ। ਅਭਿਸ਼ੇਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਹਾਦਸੇ ਵਿਚ ਤਿੰਨ ਹੋਰ ਵੀ ਜ਼ਖ਼ਮੀ ਹੋਏ ਹਨ। ਐਤਵਾਰ ਨੂੰ  ਅਭਿਸ਼ੇਕ ਦੀ ਮੌਤ ਦੀ ਖ਼ਬਰ ਉਸ ਦੇ ਦੋਸਤਾਂ ਨੇ ਉਸ ਦੇ ਘਰ ਵਾਲਿਆਂ ਨੂੰ ਦਿੰਤੀ।
ਮ੍ਰਿਤਕ ਦੇ ਚਾਚਾ ਅਸ਼ੋਕ ਸ਼ੁਕਲਾ ਤੇ ਚਚੇਰੇ ਭਰਾ ਤਰੁਣ ਨੇ ਦੱਸਿਆ ਕਿ ਅਭਿਸ਼ੇਕ ਦੀ ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕੈਨੇਡਾ ਪੁਲਿਸ ਨੇ ਊਨ੍ਹਾਂ ਜਾਣਕਾਰੀ ਦਿੱਤੀ ਕਿ ਹਾਦਸੇ ਨੂੰ ਲੈ ਕੇ ਜਾਂਚ ਦਾ ਕੰਮ ਛੇਤੀ ਪੂਰਾ ਕਰ ਲਿਆ ਜਾਵੇਗਾ। ਜਿਸ ਤੋਂ ਬਾਅਦ ਲਾਸ਼ ਨੂੰ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੁ ਕੀਤੀ ਜਾਵੇਗੀ। ਜਿਸ ਵਿਚ ਇੱਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ।
ਪੜ੍ਹਾਈ ਦੇ ਸਪਨੇ ਲੈ ਕੇ ਅਭਿਸ਼ੇਕ ਕੱਕੜ ਅਗਸਤ 2017 ਨੂੰ ਕੈਨੇਡਾ ਦੇ ਵੈਨਕੂਵਰ ਵਿਚ ਪੜ੍ਹਾਈ ਲਈ ਗਿਆਸੀ। ਇਸ ਦੌਰਾਨ ਉਸ ਨੇ ਕੈਂਬ੍ਰਿਜ ਕਾਲਜ ਵਿਚ ਦਾਖ਼ਲਾ ਲਿਆ ਸੀ।  ਅਭਿਸ਼ੇਕ ਦੇ ਮਾਪੇ ਉਸ ਨੂੰ ਮਿਲਣ ਕੈਨੇਡਾ ਵੀ ਗਏ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਲਗਭਗ 6 ਮਹੀਨੇ ਪਹਿਲਾਂ ਉਸ ਦੇ ਬੇਟੇ ਅਭਿਸ਼ੋਕ ਨੇ ਕੈਨੇਡਾ ਵਿਚ ਜਲੰਧਰ ਦੀ ਲੜਕੀ ਹਰਜੀਤ ਨਾਲ ਵਿਆਹ ਕੀਤਾ ਸੀ। ਦੋਵੇਂ ਪਤੀ ਪਤਨੀ ਖੁਸ਼ੀ ਖੁਸ਼ੀ ਰਹਿ ਰਹੇ ਸੀ। ਅਭਿਸ਼ੇਕ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਇਸ ਤੋਂ ਇਲਾਵਾ ਅਭਿਸ਼ੇਕ ਦੀ ਇੱਕ ਛੋਟੀ ਭੈਣ ਦੀਪਾਂਸ਼ੀ ਹੈ। ਜੋ ਯਮੁਨਾਨਗਰ ਦੇ ਕਾਲਜ ਵਿਚ ਪੜ੍ਹਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.