ਔਟਵਾ, 11 ਸਤੰਬਰ, ਹ.ਬ. : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਇੱਕ 13 ਸਾਲਾ ਬੱਚੇ ਦੇ ਸ਼ੌਕ ਨੇ 27 ਸਾਲ ਪਹਿਲਾਂ ਗਾਇਬ ਹੋਈ ਔਰਤ ਨੂੰ ਲੱਭ ਲਿਆ। ਮੈਕਸ ਵੇਰੇਂਕਾ ਅਪਣੇ ਗੋ ਪ੍ਰੋ ਕੈਮਰੇ ਨਾਲ ਨੇਚਰ ਦੇ ਫੋਟੋ ਖਿੱਚਦਾ ਹੈ। ਪਿਛਲੇ ਦਿਨੀਂ ਉਹ ਗ੍ਰਿਫਿਨ ਝੀਲ ਦੇ ਕਿਨਾਰੇ ਫ਼ੋਟੋ ਖਿੱਚ ਰਿਹਾ ਸੀ। ਉਸ ਨੂੰ ਪਾਣੀ ਵਿਚ ਇੱਕ ਚਮਕੀਲੀ ਚੀਜ਼ ਦਿਖਾਈ ਦਿੰਤੀ। ਉਹ ਅਪਣੇ ਪਰਿਵਾਰ ਨੂੰ ਲੈਕੇ ਆਇਆ ਤਾਂ ਦੇਖਿਆ ਕਿ ਇਹ ਚਮਕਦਾਰ ਚੀਜ ਕੋਈ ਗੱਡੀ ਹੈ। ਮੈਕਸ ਦੀ ਮੌਮ ਨੈਂਸੀ ਨੇ ਦੱਸਿਆ ਕਿ ਇਹ ਗੱਡੀ ਕਿਨਾਰੇ ਤੋਂ ਸਿਰਫ ਦਸ ਫੁੱਟ ਦੂਰੀ ਸੀ ਅਤੇ ਝੀਲ ਵਿਚ ਪਾਣੀ ਦਾ ਪੱਧਰ ਸਿਰਫ 20 ਫੁੱਟ ਸੀ।
ਮੈਕਸ ਨੇ ਗੋ ਪ੍ਰੋ ਕੈਮਰੇ ਨਾਲ ਪਾਣੀ ਦੇ ਅੰਦਰ ਜਾ ਕੇ ਫੋਟੋ ਅਤੇ ਵੀਡੀਓ ਬਣਾਈ ਅਤੇ ਪੁਲਿਸ ਨੂੰ ਸੌਂਪੀ। ਇਸ ਤੋਂ ਤਿੰਨ ਦਿਨ ਬਾਅਦ ਪੁਲਿਸ ਨੇ ਇਸ ਕਾਰ ਨੂੰ ਝੀਲ ਤੋਂ ਬਾਹਰ ਕੱਢਿਆ ਤਾਂ ਇਸ ਵਿਚ ਉਨ੍ਹਾਂ ਨੂੰ Îਇੱਕ  ਔਰਤ ਦਾ ਕੰਕਾਲ ਵੀ ਮਿਲਿਆ।  ਵੈਨਕੂਵਰ ਦੀ ਰਹਿਣ ਵਾਲੀ ਜੈਨੇਟ ਫੈਰਿਸ ਨਾਂ ਦੀ 69 ਸਾਲਾ ਔਰਤ 1992 ਤੋਂ ਲਾਪਤਾ ਸੀ ਅਤੇ 27 ਸਾਲ ਤੋਂ ਉਸ ਦੇ ਬਾਰੇ ਵਿਚ ਕੁਝ ਵੀ ਪਤਾ ਨਹੀਂ ਚਲ ਸਕਿਆ।
ਮੈਕਸ ਨੇ ਦੱਸਿਆ ਕਿ ਉਹ ਚੀਜ਼ਾਂ ਨੂੰ ਬੜੀ ਰੀਝ ਨਾਲ ਦੇਖਣ ਦਾ ਆਦੀ ਹੈ। ਲੇਕਿਨ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਇਹ ਆਦਤ 27 ਸਾਲ ਤੋਂ ਲਾਪਤਾ ਔਰਤ ਨੂੰ ਲੱਭਣ ਵਿਚ ਕੰਮ ਆ ਸਕਦੀ ਹੈ। ਪੁਲਿਸ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਇਸ ਕਾਰ ਨੂੰ ਬਾਹਰ ਕੱਢਿਆ ਅਤੇ ਉਸ ਦੇ ਨੰਬਰ ਨੂੰ ਚੈਕ ਕੀਤਾ ਤਾਂ ਉਨ੍ਹਾਂ ਪਤਾ ਚਲਿਆ ਕਿਇਹ ਜੈਨੇਟ ਦੀ ਕਾਰ ਹੈ। 1992 ਵਿਚ ਜੈਨੇਟ ਉਸ ਸਮੇਂ ਲਾਪਤਾ ਹੋ ਗਈ ਸੀ। ਕਿਸੇ ਹਾਦਸੇ ਵਿਚ ਉਨ੍ਹਾਂ ਦੀ ਗੱਡੀ ਝੀਲ ਵਿਚ ਡਿੱਗ ਗਹੀ ਹੋਵੇਗੀ ਤਦ ਤੋਂ ਇੱਥੇ ਹੀ ਪਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.