ਕੀਮਤ 699 ਡਾਲਰ ਤੋਂ ਹੋਵੇਗੀ ਸ਼ੁਰੂ

ਕੈਲੇਫ਼ੋਰਨੀਆ, 11 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਐਪਲ ਵੱਲੋਂ ਮੰਗਲਵਾਰ ਨੂੰ ਆਈ ਫ਼ੋਨ-11 ਦੇ ਤਿੰਨ ਮਾਡਲ ਬਾਜ਼ਾਰ ਵਿਚ ਉਤਾਰੇ ਗਏ ਜਿਨਾਂ ਵਿਚ ਲੰਮਾ ਸਮਾਂ ਚੱਲਣ ਵਾਲੀ ਬੈਟਰੀ, ਟ੍ਰਿਪਲ ਕੈਮਰਾ ਅਤੇ ਹੋਰ ਸ਼ਾਨਦਾਰ ਫ਼ੀਚਰਜ਼ ਵੇਖੇ ਜਾ ਸਕਦੇ ਹਨ। ਆਈ ਫ਼ੋਨ-11 ਦੀ ਕੀਮਤ 699 ਡਾਲਰ ਤੋਂ ਸ਼ੁਰੂ ਹੋਵੇਗੀ ਜਦਕਿ ਆਈ ਫ਼ੋਨ-11 ਪ੍ਰੋ 999 ਡਾਲਰ ਤੋਂ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਆਈ ਫ਼ੋਨ 11 ਪ੍ਰੋ ਮੈਕਸ ਦੀ ਕੀਮਤ 1099 ਡਾਲਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਭਾਰਤ ਵਿਚ ਆਈ ਫ਼ੋਨ-11, 64,900 ਰੁਪਏ ਤੋਂ ਸ਼ੁਰੂ ਹੋਵੇਗਾ ਅਤੇ ਮਾਡਲ ਦੇ ਹਿਸਾਬ ਨਾਲ ਇਕ ਲੱਖ 10 ਹਜ਼ਾਰ ਰੁਪਏ ਤੱਕ ਜਾ ਸਕਦੀ ਹੈ। ਐਪਲ ਵੱਲੋਂ ਨਵੇਂ ਫ਼ੋਨ ਮਾਡਲ 64 ਜੀ.ਬੀ., 128 ਜੀ.ਬੀ. ਅਤੇ 256 ਜੀ.ਬੀ. ਮੈਮਰੀ ਨਾਲ ਪੇਸ਼ ਕੀਤੇ ਗਏ ਹਨ ਜੋ ਵੰਨ-ਸੁਵੰਨੇ ਰੰਗਾਂ ਵਿਚ ਉਪਲਬਧ ਹੋਣਗੇ। ਕੰਪਨੀ ਨੇ ਨਵੇਂ ਫ਼ੋਨ ਮਾਡਲਾਂ ਤੋਂ ਇਲਾਵਾ ਗੁੱਟ ਘੜੀਆਂ ਦੇ ਮਾਡਲ ਵੀ ਪੇਸ਼ ਕੀਤੇ ਜਿਨ•ਾਂ ਦੀ ਕੀਮਤ 40,900 ਰੁਪਏ ਤੋਂ 49,900 ਰੁਪਏ ਤੱਕ ਰੱਖੀ ਗਈ ਹੈ। ਇਸ ਵਾਰ ਐਪਲ ਦਾ ਫ਼ੋਨ ਖਰੀਦਣ ਵਾਲਿਆਂ ਨੂੰ ਇਕ ਸਾਲ ਲਈ ਐਪਲ ਟੀ.ਵੀ. ਪਲੱਸ ਦੀ ਸਹੂਲਤ ਬਿਲਕੁਲ ਮੁਫ਼ਤ ਦਿਤੀ ਜਾ ਰਹੀ ਹੈ। ਚੇਤੇ ਰਹੇ ਕਿ ਕਿਸੇ ਵੇਲੇ ਐਪਲ ਦੇ ਫ਼ੋਨ ਖਰੀਦਣ ਲਈ ਸਟੋਰਾਂ ਦੇ ਬਾਹਰ ਕਤਾਰਾਂ ਲੱਗ ਜਾਂਦੀਆਂ ਸਨ ਪਰ ਹੁਣ ਉਹ ਨਜ਼ਾਰਾ ਵੇਖਣ ਨੂੰ ਨਹੀਂ ਮਿਲਦਾ।

ਹੋਰ ਖਬਰਾਂ »

ਹਮਦਰਦ ਟੀ.ਵੀ.