ਅੰਤਮ ਸਸਕਾਰ ਵੀਰਵਾਰ ਨੂੰ ਕੀਤਾ ਜਾਵੇਗਾ

ਜਲੰਧਰ, 11 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੇ ਪ੍ਰਸਿੱਧ ਸਰਜਨ ਡਾ. ਸ਼ੰਗਾਰਾ ਸਿੰਘ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 85 ਵਰਿਆਂ ਦੇ ਸਨ। ਉਨਾਂ ਦਾ ਅੰਤਮ ਸਸਕਾਰ ਵੀਰਵਾਰ ਨੂੰ ਬਾਅਦ ਦੁਪਹਿਰ 4 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। 1934 ਵਿਚ ਸਰਦਾਰ ਸੁੰਦਰ ਸਿੰਘ ਅਤੇ ਸਰਦਾਰਨੀ ਬਲਵੰਤ ਕੌਰ ਦੇ ਘਰ ਪੈਦਾ ਹੋਏ ਡਾ. ਸ਼ੰਗਾਰਾ ਸਿੰਘ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਅਤੇ ਐਮ.ਐਸ. ਸਰਜਰੀ ਕਰਨ ਉਪ੍ਰੰਤ ਜਲੰਧਰ ਦੇ ਸਿਵਲ ਹਸਪਤਾਲ ਵਿਚ ਡਾਕਟਰ ਵਜੋਂ ਸੇਵਾਵਾਂ ਦੀ ਸ਼ੁਰੂਆਤ ਕੀਤੀ। ਆਪਣੀ ਪੂਰੀ ਨੌਕਰੀ ਦੌਰਾਨ ਹਮੇਸ਼ਾ ਮਰੀਜ਼ਾਂ ਦੀ ਸੇਵਾ ਲਈ ਤਤਪਰ ਰਹੇ ਅਤੇ ਸਮੇਂ ਤੋਂ ਪਹਿਲਾਂ ਸੇਵ ਮੁਕਤੀ ਲੈਣ ਉਪ੍ਰੰਤ 1980 ਵਿਚ ਡਾ. ਸ਼ੰਗਾਰਾ ਹਸਪਤਾਲ ਦੀ ਨੀਂਹ ਰੱਖੀ। ਡਾ. ਸ਼ੰਗਾਰਾ ਸਿੰਘ ਦਾ ਬੇਟਾ ਡਾ. ਜੇ.ਪੀ. ਸਿੰਘ ਹਸਪਤਾਲ ਨੂੰ ਸੰਭਾਲਦਾ ਹੈ ਜਦਕਿ ਦੂਜਾ ਅਮਰੀਕਾ ਵਿਚ ਰਹਿੰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.