ਐਨ.ਡੀ.ਪੀ. ਦੇ ਮਿੰਟੂ ਸੰਧੂ ਨੇ ਲਿਬਰਲ ਪਾਰਟੀ ਦੇ ਦੀਪ ਬਰਾੜ ਨੂੰ ਹਰਾਇਆ

ਵਿੰਨੀਪੈਗ, 11 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਮੈਨੀਟੋਬਾ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋ ਪੰਜਾਬੀ ਉਮੀਦਵਾਰ ਜਿੱਤ ਦਾ ਝੰਡਾ ਲਹਿਰਾਉਣ ਵਿਚ ਸਫ਼ਲ ਰਹੇ। 'ਦਾ ਮੇਪਲ' ਵਿਧਾਨ ਸਭਾ ਹਲਕੇ ਤੋਂ ਐਨ.ਡੀ.ਪੀ. ਦੇ ਮਿੰਟੂ ਸੰਧੂ ਜੇਤੂ ਰਹੇ। ਉਨਾਂ ਨੇ ਲਿਬਰਲ ਪਾਰਟੀ ਦੇ ਦੀਪ ਬਰਾੜ ਨੂੰ ਹਰਾਇਆ। ਇਸੇ ਤਰਾਂ ਬਰੋਜ਼ ਵਿਧਾਨ ਸਭਾ ਹਲਕੇ ਤੋਂ ਐਨ.ਡੀ.ਪੀ. ਦੇ ਦਿਲਜੀਤ ਬਰਾੜ ਜੇਤੂ ਰਹੇ। ਉਨਾਂ ਨੇ ਪੀ.ਸੀ. ਪਾਰਟੀ ਦੀ ਜੈਸਮੀਨ ਬਰਾੜ ਨੂੰ ਹਰਾਇਆ। ਫ਼ੋਰਡ ਰਿਚਮੰਡ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਤਨਜੀਤ ਕੌਰ ਨਾਗਰਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਰੈਡੀਸਨ ਹਲਕੇ ਤੋਂ ਐਨ.ਡੀ.ਪੀ. ਦੇ ਰਾਜ ਸੰਧੂ ਵੀ ਹਾਰ ਗਏ। ਟਿੰਡਲ ਪਾਰਕ ਤੋਂ ਪੀ.ਸੀ. ਪਾਰਟੀ ਦੇ ਦਲਜੀਤ ਕੈਂਥ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਦੂਜੇ ਪਾਸੇ ਪੀ.ਸੀ. ਪਾਰਟੀ ਨੇ ਵੱਡੀ ਜਿੱਤ ਹਾਸਲ ਕਰਦਿਆਂ ਸੂਬੇ ਦੀ ਸੱਤਾ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ। ਪੀ.ਸੀ. ਪਾਰਟੀ ਨੂੰ 36 ਸੀਟਾਂ 'ਤੇ ਜਿੱਤ ਹਾਸਲ ਹੋਈ ਜਦਕਿ ਐਨ.ਡੀ.ਪੀ. 18 ਸੀਟਾਂ ਜਿੱਤਣ ਵਿਚ ਸਫ਼ਲ ਰਹੀ। ਲਿਬਰਲ ਪਾਰਟੀ ਸਿਰਫ਼ 3 ਸੀਟਾਂ 'ਤੇ ਸਿਮਟ ਕੇ ਰਹਿ ਗਈ ਅਤੇ ਸਰਕਾਰੀ ਤੌਰ 'ਤੇ ਪਾਰਟੀ ਦਾ ਦਰਜਾ ਵੀ ਨਾ ਮਿਲ ਸਕਿਆ ਜਦਕਿ ਗਰੀਨ ਪਾਰਟੀ ਖਾਤਾ ਵੀ ਖੋਲ ਸਕੀ।

ਹੋਰ ਖਬਰਾਂ »

ਹਮਦਰਦ ਟੀ.ਵੀ.