ਪਠਾਨਕੋਟ, 12 ਸਤੰਬਰ, ਹ.ਬ. : ਸੁਜਾਨਪੁਰ ਦੇ ਕਲਿਆਰੀ ਮੋੜ ਦੇ ਕੋਲ ਪੈਸਿਆ ਦੇ ਲੈਣ ਦੇਣ ਨੂੰ ਲੈਕੇ ਬਹਿਸ ਵਿਚ ਇੱਕ ਨੌਜਵਾਨ ਨੇ ਦੂਜੇ ਨੌਜਵਾਨ ਦੇ ਸਿਰ ਵਿਚ ਸੂਆ ਮਾਰ ਕੇ ਹੱਤਿਆ ਕਰ ਦਿੱਤੀ।  ਮਰਨ ਵਾਲਾ ਰਾਹੁਲ ਸ਼ਰਮਾ ਸੁਜਾਨਪੁਰ ਦੇ ਸਲਾਰੀਆ ਦਾ ਰਹਿਣ ਵਾਲਾ ਸੀ। ਜੋ ਕਿ ਕੁਝ ਸਮਾਂ ਪਹਿਲਾਂ ਬਹਿਰੀਨ ਤੋਂ ਆਇਆ ਸੀ। ਪੁਲਿਸ ਨੇ ਰਾਹੁਲ ਦੇ ਪਿਤਾ ਦੇ ਬਿਆਨ 'ਤੇ ਮੁਹੱਲਾ ਘੁਮਿਆਰਾ ਨਿਵਾਸੀ ਰੋਸ਼ਨ ਲਾਲ ਉਰਫ ਬੱਬੂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ। ਕੁਝ ਮਹੀਨੇ ਪਹਿਲਾਂ ਹੀ ਰਾਹੁਲ ਸ਼ਰਮਾ ਬਹਿਰੀਨ ਤੋਂ ਪਰਤ ਕੇ ਆਇਆ ਸੀ। ਇਸ ਤੋ ਬਾਅਦ ਕਰੀਬ ਇੱਕ ਮਹੀਨੇ ਤੋਂ ਉਹ ਲਾਟਰੀ ਸਟਾਲ 'ਤੇ ਕੰਮ ਕਰ ਰਿਹਾ ਸੀ। ਬੱਬੂ ਉਥੇ ਪਹਿਲਾਂ ਤੋਂ ਕੰਮ ਕਰ ਰਿਹਾ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਰਾਹੁਲ ਤੇ ਬੱਬੂ ਦੇ ਵਿਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ 2-3 ਦਿਨਾਂ ਤੋਂ ਬਹਿਸ ਚਲ ਰਹੀ ਸੀ। ਮੰਗਲਵਾਰ ਨੂੰ ਰਾਹੁਲ ਨੇ ਛੁੱਟੀ ਕੀਤੀ ਸੀ। ਬਜ਼ਾਰ ਵਿਚ ਰਾਹੁਲ ਅਤੇ ਬੱਬੂ ਦੇ ਵਿਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬਹਿਸ ਹੋਈ। ਇਸ ਤੋਂ ਬਾਅਦ ਕਲਿਆਰੀ ਮੋੜ 'ਤੇ ਦੋਵਾਂ ਵਿਚ ਫੇਰ  ਬਹਿਸ ਹੋ ਗਈ। ਇਸ ਦੌਰਾਨ ਬੱਬੂ ਨੇ ਸੂਆ ਰਾਹੁਲ ਦੇ ਸਿਰ 'ਤੇ ਮਾਰਿਆ। ਇਸ ਤੋਂ ਬਾਅਦ ਬੱਬੂ ਨੇ ਫੇਰ ਤੋਂ ਹਮਲ ਕੀਤਾ ਤੇ ਰਾਹੁਲ ਨੇ ਬਾਂਹ ਅੱਗੇ ਕਰ ਦਿੱਤੀ ਅਤੇ ਇੱਕ ਵਾਰ ਉਸ ਦੀ ਛਾਤੀ 'ਤੇ ਲੱਗ ਗਿਆ। ਜ਼ਖਮੀ ਰਾਹੁਲ ਸ਼ਰਮਾ ਨੂੰ ਇਲਾਜ ਲਈ ਹਸਪਤਾਲ ਵਿਚ ਲਿਆਇਆ ਗਿਆ। ਲੇਕਿਨ ਦੋ ਘੰਟੇ ਬਾਅਦ ਰਾਹੁਲ ਦੀ ਇਲਾਜ ਦੌਰਾਨ ਮੌਤ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.