ਮੁਕਤਸਰ, 12 ਸਤੰਬਰ, ਹ.ਬ. : ਪਿੰਡ ਥਾਂਦੇਵਾਲਾ ਵਿਚ ਘਰੇਲੂ ਕਲੇਸ਼ ਦੇ ਚਲਦਿਆਂ ਵੱਡੇ ਭਰਾ ਨੇ ਛੋਟੇ ਭਰਾ ਨੂੰ ਕਹੀ ਨਾਲ ਵੱਢ ਕੇ ਕਤਲ ਕਰ ਦਿੱਤਾ ਜਿਸ ਦੇ ਚਲਦਿਆਂ ਥਾਣਾ ਸਦਰ ਪੁਲਿਸ ਨੇ ਵੱਡੇ ਭਰਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਆਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਬੇਟੇ ਹਨ, ਜਿਨ੍ਹਾਂ ਵਿਚ Îਇਹ ਦੋਵੇਂ ਉਸ ਦੇ ਨਾਲ ਰਹਿੰਦੇ ਸੀ। ਉਸ ਦਾ ਵੱਡਾ ਬੇਟਾ ਰਾਜਪ੍ਰੀਤ ਸਿੰਘ ਰਾਜਾ ਪਿੰਡ ਧਰਮਪੁਰਾ ਵਿਚ ਵਿਆਹੁਤਾ ਸੀ ਅਤੇ ਉਸ ਦੇ ਦੋ ਬੇਟੇ ਹਨ ਜਦ ਕਿ ਛੋਟਾ ਗੁਰਭੇਜ ਸਿੰਘ ਅਜੇ ਕੁਆਰਾ ਹੈ। ਗੁਰਭੇਜ ਸਿੰਘ ਅਕਸਰ ਅਪਣੀ ਭਾਬੀ ਨਾਲ ਮਾਰਕੁੱਟ ਕਰਦਾ ਸੀ। ਕੁਝ ਸਮਾਂ ਪਹਿਲਾਂ ਉਸ ਦੀ  ਬਾਂਹ ਤੋੜ ਦਿੱਤੀ ਸੀ ਜਿਸ ਕਾਰਨ ਰਾਜਪ੍ਰੀਤ ਸਿੰਘ ਦੀ ਪਤਨੀ ਲੜ ਝਗੜ ਕੇ ਕਰੀਬ ਦੋ ਮਹੀਨੇ ਪਹਿਲਾਂ ਅਪਣੇ ਪੇਕੇ ਚਲੀ ਗਈ ਸੀ। ਇਸ ਲੜਾਈ ਲਈ ਗੁਰਭੇਜ ਸਿੰਘ ਨੂੰ ਜ਼ਿੰਮੇਵਾਰ ਦੱਸਦੀ ਸੀ। ਉਸ ਨੇ ਰਾਜਪ੍ਰੀਤ ਸਿੰਘ ਨੂੰ ਸਾਫ ਕਿਹਾ ਸੀ ਕਿ ਜਦ ਤੱਕ ਗੁਰਭੇਜ ਸਿੰਘ ਤੋਂ ਅਲੱਗ ਨਹੀਂ ਰਹਾਂਗੇ ਤਦ ਤੱਕ ਉਹ ਵਾਪਸ ਨਹੀਂ ਆਵੇਗੀ। ਇਯੇ ਤਣਾਅ ਕਾਰਨ ਰਾਜਪ੍ਰੀਤ ਅਕਸਰ ਹੀ ਸ਼ਰਾਬ ਪੀ ਕੇ ਘਰ ਤੋਂ ਬਾਹਰ ਰਹਿਣ ਲੱਗਾ। ਘਟਨਾ ਵਾਲੇ ਦਿਨ ਰਾਜਪ੍ਰੀਤ ਸ਼ਰਾਬ ਪੀ ਕੇ ਪਿੰਡ ਦੇ ਕਈ ਲੋਕਾਂ ਨਾਲ ਲਡਿਆ ਅਤੇ ਰਾਤ ਨੂੰ ਪਿੰਡ ਦੀ ਧਰਮਸ਼ਾਲਾ ਵਿਚ ਸੌਂ ਗਿਅ।  ਫੇਰ ਅੱਧੀ ਰਾਤ ਆ ਕੇ ਭਰਾ ਦੀ ਗਰਦਨ 'ਤੇ ਕਹੀ ਨਾਲ ਵਾਰ ਕਰਕੇ ਕਤਲ ਕਰ ਦਿੰਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.