ਹਲਵਾਰਾ, 12 ਸਤੰਬਰ, ਹ.ਬ. : ਈਸੇਵਾਲ ਸਮੂਹਿਕ ਬਲਾਤਕਾਰ ਮਾਮਲੇ ਵਿਚ ਇੱਕ ਨਵਾਂ ਮੋੜ ਆ ਗਿਆ। ਮਾਮਲੇ ਵਿਚ ਅਹਿਮ ਗਵਾਹ ਪੀੜਤਾ ਦੇ ਦੋਸਤ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਦੀ ਸ਼ਿਕਾਇਤ ਪੀੜਤ ਨੇ ਡੀਆਈਜੀ ਦੇ ਕੋਲ ਕੀਤੀ ਸੀ, ਜਿਸ ਦੀ ਜਾਂਚ ਡੀਐਸਪੀ ਦਾਖਾ ਗੁਰਬੰਤ ਸਿੰਘ ਨੂੰ ਦਿੱਤੀ ਗਈ। ਡੀਐਸਪੀ ਗੁਰਬੰਤ ਸਿੰਘ ਨੇ ਪੀੜਤ ਨੂੰ ਵੀਰਵਾਰ ਅਪਣੇ ਦਫ਼ਤਰ ਬੁਲਾ ਕੇ ਬਿਆਨ ਦਰਜ ਕਰਾਉਣ ਦੇ ਲਈ ਕਿਹਾ ਹੈ। ਇਸ ਤੋਂ ਪਹਲਾਂ ਪੀੜਤਾ ਦੇ ਘਰ 'ਤੇ ਕੁਝ ਲੋਕ ਪਹੁੰਚ ਗਏ ਸੀ।  ਪਹਿਲਾਂ ਉਸ ਨੂੰ ਪੈਸਿਆਂ ਦਾ ਲਾਲਚ  ਦੇ ਕੇ ਪਿੱਛੇ ਹਟਣ ਲਈ ਕਿਹਾ ਸੀ, ਇਸ ਤੋਂ ਬਾਅਦ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਦੋ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਮਾਮਲੇ ਵਿਚ ਤਿੰਨ ਮੁੱਖ ਗਵਾਹ ਹਨ। ਇਸ ਵਿਚ ਪੀੜਤ, ਉਸ ਦਾ ਦੋਸਤ ਅਤੇ ਦੋਸਤ ਦਾ ਦੋਸਤ। ਘਟਨਾ ਦੇ ਦਿਨ ਮੁਲਜ਼ਮਾਂ ਨੇ ਪੀੜਤਾ ਦੇ ਦੋਸਤ ਦੇ ਫੋਨ ਨਾਲ ਉਸ ਦੇ ਇੱਕ ਦੋਸਤ ਨੂੰ ਫੋਨ ਕਰਕੇ ਫਿਰੌਤੀ ਮੰਗੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.