ਕੈਲੀਫੋਰਨੀਆ, 12 ਸਤੰਬਰ, ਹ.ਬ. : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਸਥਿਤ ਗਿਰਜਾ ਘਰ ਦੇ 12 ਨੇਤਾਵਾਂ ਨੂੰ ਦਰਜਨਾਂ ਬੇਘਰ ਲੋਕਾਂ ਨੂੰ ਬੰਦੀ ਬਦਾ ਕੇ ਜਬਰੀ ਮਜ਼ਦੂਰੀ ਕਰਾÀਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਸਾਰੇ ਪੀੜਤਾਂ ਨੂੰ ਇਨ੍ਹਾਂ ਦੇ ਚੁੰਗਲ ਤੋਂ ਛੁਡਵਾ ਲਿਆ ਗਿਆ। ਇਹ ਮਾਮਲਾ ਤਦ ਸਾਹਮਣੇ ਆਇਆ ਜਦ ਪਿਛਲੇ ਸਾਲ ਇੱਕ ਲੜਕੀ ਨੂੰ ਇਨ੍ਹਾਂ ਦੇ ਚੁੰਗਲ ਤੋਂ ਬਚ ਕੇ ਭੱਜੀ ਸੀ ਅਤੇ ਇਸ ਨੂੰ ਲੈ ਕੇ ਅਧਿਕਾਰੀਆਂ ਨੂੰ ਸਚੇਤ ਕੀਤਾ ਸੀ।  ਸਰਕਾਰੀ ਧਿਰ ਨੇ ਕਿਹਾ ਕਿ ਗਿਰਜਾ ਘਰ ਦੇ ਸਾਬਕਾ ਪਾਦਰੀ ਸਣੇ ਹੋਰ ਲੋਕਾਂ ਨੂੰ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਐਲ ਸੈਂਟਰੋ ਵਿਚ ਹਿਰਾਸਤ ਵਿਚ ਲਿਆ ਗਿਆ ਜਿੱਥੇ ਗਿਰਜਾ ਘਰ ਦਾ ਹੈਡਕੁਆਟਰ ਹੈ। ਇਨ੍ਹਾਂ ਖ਼ਿਲਾਫ਼ ਸੈਨ ਡਿਆਗੋ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਮਾਮਲਾ ਦਾਇਰ ਹੋਇਆ ਹੈ। ਗਿਰਜਾ ਘਰ ਦੇ ਅਧਿਕਾਰੀਆਂ 'ਤੇ ਸਾਜਿਸ਼, ਜਬਰੀ ਮਜ਼ਦੂਰੀ ਅਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ।
ਇਸ ਕੇਸ ਨੂੰ ਸੰਭਾਲਣ ਵਾਲੇ ਸਹਾਇਕ ਅਮਰੀਕੀ ਅਟਾਰਨੀ ਕ੍ਰਿਸਟੋਫਰ ਟੈਨੋਰਿਓ ਨੇ ਬੁਧਵਾਰ ਨੂੰ ਦੱਸਿਆ ਕਿ ਪੀੜਤਾਂ ਵਿਚ ਘੱਟ ਤੋਂ ਘੱਅ ਪੰਜ ਮੈਕਸੀਕਨ ਨਾਗਰਿਕ ਹਨ। ਅਮਰੀਕੀ ਅਟਾਰਨੀ ਰਾਬਰਟ ਬਰੇਵਰ ਨੇ ਇਸ ਨੂੰ ਕੈਲੀਫੋਰਨੀਆ ਵਿਚ ਪਿਛਲੇ ਕੁਝ ਸਾਲਾਂ ਵਿਚ  ਮਜ਼ਦੂਰੀ ਤਸਕਰੀ ਦਾ ਸਭ ਤੌਂ ਵੱਡਾ ਮਾਮਲਾ ਦੱਸਿਆ।
ਟੈਨੋਰਿਓ ਨੇ ਕਿਹਾ ਕਿ ਇਹ ਮਾਮਲਾ 2013 ਤੋਂ 2018 ਦੇ ਵਿਚ ਦਾ ਹੈ। ਗਿਰਜਾ ਘਰ ਦੇ ਮੰਤਰਾਲੇ ਵਲੋਂ ਇਸ ਨੂੰ ਲੈ ਕੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਸਰਕਾਰੀ ਧਿਰ ਅਨੁਸਾਰ ਅਮਰੀਕਾ ਅਤੇ ਮੈਕਸਿਕੋ ਵਿਚ ਨਸ਼ਾ ਮੁਕਤੀ ਕੇਂਦਰ ਦੇ ਮਕਸਦ ਨਾਲ ਇਨ੍ਹਾਂ ਨੇ ਲਗਭਗ 30 ਗਿਰਜਾ ਘਰ ਖੋਲ੍ਹੇ ਹਨ।  ਦੱਸਿਆ ਜਾ ਰਿਹਾ ਕਿ ਗਿਰਜਾ ਘਰ ਵਲੋਂ ਪੀੜਤਾਂ ਨੂੰ ਮੁਫ਼ਤ ਰੋਟੀ ਅਤੇ ਆਸਰਾ ਦੇਣ ਦਾ ਲਾਲਚ ਦਿੱਤਾ ਗਿਆ ਸੀ। ਇਹੀ ਨਹਂੀਂ ਅੰਤ ਵਿਚ ਘਰ ਪਰਤਣ ਨੂੰ ਲੈ ਕੇ ਝੂਠਾ ਵਾਅਦਾ ਕੀਤਾ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.