ਮੁੰਬਈ, 12 ਸਤੰਬਰ, ਹ.ਬ. : ਅਭਿਨੇਤਰੀ ਤਾਪਸੀ ਪੰਨੂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਫਿਲਮ 'ਮੁਲਕ' ਦੇ ਨਿਰਦੇਸ਼ਕ ਅਨੁਭਵ ਸਿਨਹਾ ਨਾਲ ਮੁੜ ਇਕ ਪ੍ਰਾਜੈਕਟ 'ਤੇ ਕੰਮ ਕਰਨ ਜਾ ਰਹੀ ਹੈ। ਹੁਣ ਉਨ੍ਹਾਂ ਨੇ ਕਿਰਦਾਰ ਦਾ ਵੀ ਖੁਲਾਸਾ ਕੀਤਾ ਹੈ। ਤਾਪਸੀ ਫਿਲਮ 'ਚ ਮਸ਼ਹੂਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਦਾ ਕਿਰਦਾਰ ਨਿਭਾਏਗੀ। ਅਭਿਨੇਤਰੀ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਜਦੋਂ ਕੋਈ ਮਰਦ ਕਿਸੇ ਮਹਿਲਾ ਦੀ ਸ਼ਕਤੀ ਤੋਂ ਇਨਕਾਰ ਕਰ ਦਾ ਹੈ, ਉਦੋਂ ਉਹ ਖੁਦ ਦੇ ਅਵਚੇਤਨ ਨੂੰ ਵੀ ਨਕਾਰਦਾ ਹੈ।' ਇਸ ਦੇ ਨਾਲ ਹੀ ਤਾਪਸੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਿਨੇਮਾਘਰਾਂ 'ਚ ਅਗਲੇ ਸਾਲ ਛੇ ਮਾਰਚ ਨੂੰ ਮਿਲਣ ਦੀ ਗੱਲ ਕਹੀ। ਇਸ ਪੋਸਟ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ, ਜਿਸ 'ਚ ਉਹ ਫਿਲਮ ਦੀ ਸਕ੍ਰਿਪਟ ਪੜ੍ਹਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਾ ਪ੍ਰੀਤਮ (1919-2015) ਆਪਣੀ ਸ਼ਹੂਰ ਕਵਿਤਾ 'ਅੱਜ ਆਖਾਂ ਵਾਰਸ ਸ਼ਾਹ ਨੂੰ' ਸਮੇਤ ਵੱਖ-ਵੱਖ ਵਿਧਾਵਾਂ 'ਚ ਆਪਣੀ ਲੇਖਣੀ ਲਈ ਮਸ਼ਹੂਰ ਹਨ।

ਹੋਰ ਖਬਰਾਂ »