ਮੁੰਬਈ, 12 ਸਤੰਬਰ, ਹ.ਬ. : ਬੇਸ਼ਕ ਹੀ ਬਾਲੀਵੁਡ ਦੀ ਧਕ ਧਕ ਗਰਲ ਯਾਨੀ ਮਾਧੂਰੀ ਦੀਕਸ਼ਿਤ 52 ਸਾਲ ਦੀ ਹੋ ਗਈ ਹੋਵੇ ਲੇਕਿਨ ਅੱਜ ਵੀ ਅਪਣੀ ਖੂਬਸੂਰਤੀ ਨਾਲ ਉਹ ਹੋਰ ਅਭਿਨੇਤਰੀਆਂ ਨੂੰ ਟੱਕਰ ਦੇਣ ਵਿਚ ਪਿੱਛੇ ਨਹੀਂ ਹੈ।  ਬਾਲੀਵੁਡ ਫ਼ਿਲਮਾਂ ਵਿਚ ਅਪਣੀ ਅਦਾਵਾਂ, ਡਾਂਸ ਅਤੇ ਕਿਰਦਾਰ ਦੇ ਦਮ 'ਤੇ ਕਰੋੜਾ ਦਰਸ਼ਕਾਂ ਨੂੰ ਅਪਣਾ ਦੀਵਾਨਾ ਬਣਾਉਣ ਵਾਲੀ ਮਾਧੁਰੀ ਦੀਕਸ਼ਿਤ ਇਨ੍ਹਾਂ ਦਿਨਾਂ ਇੱਕ ਨਵੇਂ ਅਵਤਾਰ ਵਿਚ ਦਿਖਾਈ ਦਿੱਤੀ। ਰਵਾਇਤੀ ਪਹਿਰਾਵੇ ਦੇ ਲਈ ਅਪਣੀ ਪਛਾਣ ਬਣਾ ਚੁੱਕੀ ਮਾਧੂਰੀ ਦੀਕਸ਼ਿਤ ਦਾ ਇੱਕ ਪ੍ਰੋਗਰਾਮ ਵਿਚ ਗਲੈਮਰਸ ਲੁਕ ਦੇਖਣ ਨੂੰ ਮਿਲਿਆ। ਜਿਵੇਂ ਦੇਖਣ ਤੋਂ ਬਾਅਦ ਇੱਕ ਵਾਰ ਤਾਂ ਆਪ ਦੇ ਹੋਸ਼ ਉਡ ਜਾਣਗੇ। ਮਾਧੂਰੀ ਦੀਕਸ਼ਿਤ ਦਾ ਇਹ ਗਲੈਮਰਸ ਲੁਕ ਹਾਲ ਹੀ ਆਯੋਜਤ ਆਈਫਾ ਦੇ ਪ੍ਰੈਸ ਕਾਨਫਰੰਸ ਵਿਚ ਦੇਖਣ ਨੂੰ ਮਿਲਿਆ। ਇਸ ਦੌਰਾਨ ਮਾਧੂਰੀ ਨੇ ਵਾਈਨ ਰੈਡ ਰੰਗ ਦੀ ਸਟਰੈਪੀ ਸ਼ਿਮਰੀ ਡਰੈਸ ਪਹਿਨ ਰੱਖੀ ਸੀ। ਇਸ ਦੌਰਾਨ ਮਾਧੂਰੀ ਕਾਨ ਵਿਚ ਡੈਂਗਲਰਸ ਪਹਿਨੇ ਹੋਏ ਨਜ਼ਰ ਆਈ। ਨਿਊਡ ਰੰਗ ਦੀ ਸਟਰਾਪ ਹਿਲਸ ਦੇ ਨਾਲ ਉਹ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.