ਮਹਿਲਾ ਨਾਲ ਸਰੀਰਕ ਛੇੜਛਾੜ ਕਰਨ ਦੇ ਲੱਗੇ ਦੋਸ਼

ਟੋਰਾਂਟੋ, 12 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਇਕ ਹਸਪਤਾਲ ਵਿਚ ਮੈਡੀਕਲ ਟੈਸਟ ਦੌਰਾਨ ਇਕ ਮਹਿਲਾ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ ਹੇਠ ਬਰੈਂਪਟਨ ਦੇ ਧਵਲ ਕੁਮਾਰ ਦੇਸਾਈ ਨੂੰ ਟੋਰਾਂਟੋ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ 29 ਅਗਸਤ ਦੀ ਦੱਸੀ ਜਾ ਰਹੀ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ 56 ਸਾਲ ਦੀ ਮਹਿਲਾ ਦਾ ਮੈਡੀਕਲ ਟੈਸਟ ਹੋਣਾ ਸੀ ਅਤੇ ਹਸਪਤਾਲ ਵਿਚ ਟੈਕਨੀਸ਼ੀਅਨ ਵਜੋਂ ਕੰਮ ਕਰ ਰਹੇ 43 ਸਾਲ ਦੇ ਧਵਲ ਕੁਮਾਰ ਨੇ ਕਥਿਤ ਤੌਰ 'ਤੇ ਮਹਿਲਾ ਦੇ ਸਰੀਰ ਨੂੰ ਗ਼ੈਰਵਾਜਬ ਤਰੀਕੇ ਨਾਲ ਛੋਹਿਆ। ਮਹਿਲਾ ਦੀ ਸ਼ਿਕਾਇਤ 'ਤੇ ਧਵਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਦੀ ਅਦਾਲਤ ਵਿਚ ਪੇਸ਼ੀ 8 ਅਕਤੂਬਰ ਨੂੰ ਹੋਵੇਗੀ। ਪੁਲਿਸ ਦਾ ਮੰਨਣਾ ਹੈ ਕਿ ਸਰੀਰਕ ਛੇੜਛਾੜ ਦੀਆਂ ਪੀੜਤ ਮਹਿਲਾਵਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਟੋਰਾਂਟੋ ਪੁਲਿਸ ਨਾਲ 416-808-3100 'ਤੇ ਸੰਪਰਕ ਕੀਤਾ ਜਾਵੇ ਜਾਂ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 416-222-8477 ਟਿਪਸ 'ਤੇ ਕਾਲ ਕੀਤੀ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.