ਕਿਹਾ, ਲਿਬਰਲ ਸਰਕਾਰ ਨੇ ਮੁਲਕ ਦੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ

ਵੁੱਡਬ੍ਰਿਜ (ਉਨਟਾਰੀਓ) , 12 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਉਨਟਾਰੀਓ ਦੇ ਵੁੱਡਬ੍ਰਿਜ ਸ਼ਹਿਰ ਤੋਂ ਕਰਦਿਆਂ ਜਸਟਿਨ ਟਰੂਡੋ 'ਤੇ ਦੋਸ਼ ਲਾਇਆ ਕਿ ਉਨਾਂ ਨੇ ਐਸ.ਐਨ.ਸੀ. ਮਸਲੇ ਬਾਰੇ ਕੈਨੇਡਾ ਦੇ ਲੋਕਾਂ ਨਾਲ ਝੂਠ ਬੋਲਿਆ। ਸ਼ੀਅਰ ਦਾ ਇਹ ਦੋਸ਼ ਗਲੋਬ ਐਂਡ ਮੇਲ ਦੀ ਤਾਜ਼ਾ ਰਿਪੋਰਟ ਤੋਂ ਪ੍ਰੇਰਿਤ ਸੀ ਜਿਸ ਵਿਚ ਕਿਹਾ ਗਿਆ ਹੈ ਕਿ ਆਰ.ਸੀ.ਐਮ.ਪੀ. ਨੇ ਸਾਬਕਾ ਕੈਬਨਿਟ ਮੰਤਰੀ ਜੌਡੀ ਵਿਲਸਨ ਰੇਅਬੋਲਡ ਤੋਂ ਪੁੱਛ-ਪੜਤਾਲ ਕੀਤੀ। ਜੌਡੀ ਵਿਲਸਨ ਨੇ ਅਖ਼ਬਾਰ ਨਾਲ ਗੱਲਬਾਤ ਦੌਰਾਨ ਆਰ.ਸੀ.ਐਮ.ਪੀ. ਦੇ ਅਫ਼ਸਰਾਂ ਨਾਲ ਮੁਲਾਕਾਤ ਬਾਰੇ ਜ਼ਿਕਰ ਤਾਂ ਕੀਤਾ ਪਰ ਇਹ ਨਹੀਂ ਦੱਸਿਆ ਕਿ ਜਾਂਚ ਅਧਿਕਾਰੀਆਂ ਨੇ ਕਿਹੜੇ ਸਵਾਲ ਕੀਤੇ। ਐਂਡਰਿਊ ਸ਼ੀਅਰ ਨੇ ਟਰੂਡੋ ਦੇ ਉਸ ਦਾਅਵੇ ਨੂੰ ਵੀ ਖ਼ਾਰਜ ਕਰ ਦਿਤਾ ਕਿ ਜਿਸ ਵਿਚ ਕਿਹਾ ਗਿਆ ਸੀ ਕਿ ਐਸ.ਐਨ.ਸੀ. ਬਾਰੇ ਫ਼ੈਸਲੇ ਨਾਲ ਉਨ•ਾਂ ਦਾ ਕੋਈ ਲੈਣ-ਦੇਣ ਨਹੀਂ। ਸ਼ੀਅਰ ਨੇ ਕਿਹਾ, ''ਅਸੀਂ ਕੈਬਨਿਟ ਦੀਆਂ ਤਾਕਤਾਂ ਬਾਰੇ ਸਭ ਜਾਣਦੇ ਹਾਂ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਪ੍ਰਧਾਨ ਮੰਤਰੀ ਕੋਲ ਕਿਹੜੀਆਂ ਤਾਕਤਾਂ ਹੁੰਦੀਆਂ ਹਨ। ਐਸ.ਐਨ.ਸੀ. ਦਾ ਮਾਮਲਾ ਸਿੱਧੇ ਤੌਰ 'ਤੇ ਟਰੂਡੋ ਦੀਆਂ ਤਾਕਤਾਂ ਦੇ ਘੇਰੇ ਵਿਚ ਆਉਂਦਾ ਹੈ।'' ਉਧਰ ਨਿਆਂ ਮੰਤਰਾਲੇ ਨੇ ਸ਼ੀਅਰ ਦੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਮਾਮਲਾ ਵਿਚ ਪ੍ਰਿਵੀ ਕੌਂਸਲ ਦੇ ਕਲਰਕ ਨੇ ਫ਼ੈਸਲਾ ਲਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.