ਸੀ.ਬੀ.ਸੀ. ਦੇ ਸਰਵੇਖਣ ਮੁਤਾਬਕ 167 ਸੀਟਾਂ ਮਿਲਣ ਦੇ ਆਸਾਰ

ਟੋਰਾਂਟੋ, 15 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਆਮ ਚੋਣਾਂ ਦਾ ਰਸਮੀ ਐਲਾਨ ਹੋਣ ਮਗਰੋਂ ਲਿਬਰਲ ਪਾਰਟੀ ਦਾ ਪਲੜਾ ਭਾਰੀ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਸੀ.ਬੀ.ਸੀ. ਦੇ ਤਾਜ਼ਾ ਸਰਵੇਖਣ ਮੁਤਾਬਕ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਪਾਰਟੀ ਨੂੰ 167 ਸੀਟਾਂ ਮਿਲ ਸਕਦੀਆਂ ਹਨ ਜਦਕਿ ਕੰਜ਼ਰਵੇਟਿਵ ਪਾਰਟੀ 139 ਸੀਟਾਂ 'ਤੇ ਜਿੱਤ ਹਾਸਲ ਕਰ ਸਕਦੀ ਹੈ। ਸੀ.ਬੀ.ਸੀ. ਵੱਲੋਂ ਸ਼ਨਿੱਚਰਵਾਰ ਨੂੰ ਪ੍ਰਕਾਸ਼ਤ ਸਰਵੇਖਣ ਕਹਿੰਦਾ ਹੈ ਕਿ ਕੈਨੇਡਾ ਦੇ 33.8 ਫ਼ੀ ਸਦੀ ਲੋਕ ਲਿਬਰਲ ਪਾਰਟੀ ਦੀ ਹਮਾਇਤ ਕਰ ਰਹੇ ਹਨ ਜਦਕਿ ਕੰਜ਼ਰਵੇਟਿਵ ਪਾਰਟੀ 34 ਫ਼ੀ ਸਦੀ ਲੋਕਾਂ ਦੇ ਸਮਰਥਨ ਨਾਲ ਮਾਮੂਲੀ ਤੌਰ 'ਤੇ ਅੱਗੇ ਚੱਲ ਰਹੀ ਹੈ ਪਰ ਸਭ ਤੋਂ ਵੱਧ ਪਾਰਲੀਮਾਨੀ ਸੀਟਾਂ ਵਾਲੇ ਉਨਟਾਰੀਓ ਅਤੇ ਕਿਊਬਿਕ ਰਾਜਾਂ ਵਿਚ ਲਿਬਰਲ ਪਾਰਟੀ ਦੇ ਅੱਗੇ ਹੋਣ ਕਾਰਨ ਸੀਟਾਂ ਦੇ ਮਾਮਲੇ ਵਿਚ ਕੰਜ਼ਰਵੇਟਿਵ ਪਾਰਟੀ ਪੱਛੜੀ ਹੋਈ ਨਜ਼ਰ ਆ ਰਹੀ ਹੈ। ਸਰਵੇਖਣ ਵਿਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਦਿਤਾ ਗਿਆ ਪਰ ਲਿਬਰਲ ਪਾਰਟੀ ਨੂੰ ਬਹੁਮਤ ਮਿਲਣ ਦੇ 43 ਫ਼ੀ ਸਦੀ ਆਸਾਰ ਮੰਨੇ ਗਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.