ਚੰਡੀਗੜ੍ਹ, 16 ਸਤੰਬਰ, ਹ.ਬ. : ਵੈਸਟ ਮਿਡਲੈਂਡਸ ਪੁਲਿਸ ਡਿਪਾਰਟਮੈਂਟ ਵਿਚ ਅੱਜ ਤੱਕ ਕੋਈ ਵੀ ਐਥਨਿਕ ਜਾਂ ਬਲੈਕ ਪੁਲਿਸ ਸੁਪਰਡੈਂਟ ਅਹੁਦੇ 'ਤੇ ਨਹੀਂ ਪਹੁੰਚਿਆ ਲੇਕਿਨ ਇਹ ਮਾਣ, ਸਿੱਖ ਮਹਿਲਾ ਪੁਲਿਸ ਅਧਿਕਾਰੀ ਹਰਵੀ ਖਟਕੜ ਨੇ ਹਾਸਲ ਕੀਤਾ। ਹਰਵੀ ਬੀਤੇ 25 ਸਾਲਾਂ ਤੋਂ ਪੁਲਿਸ ਸਰਵਿਸ ਵਿਚ ਹੈ ਅਤੇ ਉਹ ਪਹਿਲੀ ਮਹਿਲਾ ਸਿੱਖ ਹੈ ਜੋ ਕਿ ਡਿਪਾਰਟਮੈਂਟ ਵਿਚ ਇਸ ਪੋਸਟ ਤੱਕ ਪੁੱਜੀ ਹੈ। ਉਨ੍ਹਾਂ ਨੇ 1993 ਵਿਚ ਪੁਲਿਸ ਫੋਰਸ ਵਿਚ ਨੌਕਰੀ ਸ਼ੁਰੂ ਕੀਤੀ ਸੀ। ਹਰਵੀ ਨੇਬਰਹੁਡ ਪੁਲਿਸਿੰਗ, ਰਿਸਪਾਂਸ, ਫੋਰਸ ਇੰਸੀਡੈਂਟ ਮੈਨੇਜਰ ਵੀ ਰਹਿ ਚੁੱਕੀ ਹੈ। ਉਹ ਫਾਇਰ ਆਰਮ ਐਂਡ ਪਬਲਿਕ ਆਰਡਰ ਕਮਾਂਡਰ ਵੀ ਹੈ। ਪੁਲਿਸ ਡਿਪਾਰਟਮੈਂਟ ਵਿਚ ਉਹ ਸਰਵਿਸ ਦੇ ਦੌਰਾਨ ਬਰਮਿੰਘਮ, ਡਡਲੇ, ਸੈਂਵੇਲ, ਵਾਲਸਾਲ ਅਤੇ ਵੁਲਵਰਹੈਂਪਟਨ ਵਿਚ ਅਲੱਗ ਅਲੱਗ ਅਹੁਦਿਆਂ 'ਤੇ ਕੰਮ ਕਰ ਚੁੱਕੀ ਹੈ। ਵੁਲਵਰਹੈਂਪਟਨ ਵਿਚ ਉਨ੍ਹਾਂ ਨੇ ਸਭ ਤੋਂ ਸੀਨੀਅਰ ਬੀਐਮਈ ਅਫ਼ਸਰ ਹੋਣ ਦੇ ਨਾਤੇ ਪੁਲਿਸ ਫੋਰਸ ਨੂੰ ਮਾਡਰਨ ਬਣਾਉਣ ਦੇ ਲਈ ਕਾਫੀ ਕੰਮ ਕੀਤਾ। ਉਨ੍ਹਾਂ ਨੇ ਕਾਫੀ  ਮੁਸ਼ਕਲ ਪੁਲਿਸ ਪਰਮੋਸ਼ਲ ਪ੍ਰੋਸੈਸ ਤੋਂ ਬਾਅਦ ਇਹ ਸਫਲਤਾ ਹਾਸਲ ਕੀਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.