ਨਵੀਂ ਦਿੱਲੀ, 16 ਸਤੰਬਰ, ਹ.ਬ. : ਦਿੱਲੀ ਤੋਂ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਦਿੱਲੀ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਮਿੱਟੀ ਦਾ ਤੇਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ। ਪਤਨੀ ਦਾ ਕਸੂਰ ਸਿਰਫ਼ ਇਨ੍ਹਾਂ ਸੀ ਕਿ ਉਹ ਆਪਣੇ ਪਤੀ ਵੱਲੋਂ ਮੰਗੇ 5 ਹਜ਼ਾਰ ਰੁਪਏ ਆਪਣੇ ਪੇਕੇ ਘਰ ਤੋਂ ਨਹੀਂ ਲਿਆ ਪਾਈ ਸੀ। ਮਾਮਲਾ ਵੈਸਟ ਦਿੱਲੀ ਦੇ ਖਿਆਲਾ ਇਲਾਕੇ ਦਾ ਹੈ। ਪੁਲਿਸ ਨੇ ਮੁਲਜ਼ਮ ਪਤੀ ਨੂੰ ਗਿਰਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਔਰਤ ਦਾ ਨਾਮ ਪੂਨਮ ਹੈ ਅਤੇ ਉਹ ਆਪਣੇ ਪਤੀ ਅਮਿਤ ਨਾਲ ਖਿਆਲਾ ਇਲਾਕੇ ਵਿੱਚ ਰਹਿੰਦੀ ਸੀ। ਪੂਨਮ ਕੁੱਝ ਦਿਨ ਪਹਿਲਾਂ ਹੀ ਪੇਕੇ ਗਈ ਸੀ। ਉਦੋਂ ਅਮਿਤ ਨੇ ਉਸ ਕੋਲੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਆਉਂਦੇ ਸਮੇਂ ਪੈਸੇ ਲੈ ਕੇ ਆਵੇ। ਪੂਨਮ ਆਪਣੇ ਮਾਪਿਆਂ ਕੋਲੋਂ ਪੈਸੇ ਨਹੀਂ ਲਿਆ ਸਕੀ। ਇਸ ਗੱਲ ਤੋਂ ਨਾਰਾਜ਼ ਅਮਿਤ ਨੇ ਆਪਣੀ ਮਾਂ ਨਾਲ ਮਿਲ ਕੇ ਆਪਣੀ ਪਤਨੀ ਪੂਨਮ ਨੂੰ ਅੱਗ ਲਗਾ ਦਿੱਤੀ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਪੂਨਮ ਨੇ ਆਪਣੇ ਮਾਪਿਆਂ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਕਰਨ ਬਾਰੇ ਦੱਸਿਆ ਸੀ। ਪਰਿਵਾਰਕ ਮੈਂਬਰਾਂ ਕੋਲ ਵੀਡੀਓ ਰਿਕਾਰਡਿੰਗ ਵੀ ਹੈ। ਲੜਕੀ ਦੇ ਮਾਪਿਆਂ ਮੁਤਾਬਕ ਪੂਨਮ ਦੇ ਵਿਆਹ ਨੂੰ 5 ਸਾਲ ਹੋ ਗਏ ਹਨ ਅਤੇ ਉਦੋਂ ਤੋਂ ਹੀ ਉਸ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਜਦੋਂ ਪੂਨਮ ਪੇਕੇ ਘਰੋਂ ਪੈਸੇ ਨਹੀਂ ਲਿਆਈ ਤਾਂ ਸਹੁਰਿਆਂ ਨੇ ਉਸ ਦੇ ਸਰੀਰ 'ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ। ਬਾਅਦ ਵਿਚ  ਖੁਦ ਹੀ ਉਸ ਨੂੰ ਸਫਦਰਜੰਗ ਹਸਪਤਾਲ ਲੈ ਗਏ। ਹਾਨਾਂਕਿ ਪੁਲਿਸ ਨੂੰ ਬਚਾਇਆ ਨਹੀਂ ਜਾ ਸਕਿਆ। ਹਸਪਤਾਲ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਛਗਿੱਛ ਵਿਚ ਸਾਰੀ ਘਟਨਾ ਦਾ ਖੁਲਾਸਾ ਹੋਇਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.