ਚੰਡੀਗੜ੍ਹ, 18 ਸਤੰਬਰ, ਹ.ਬ. : ਸ਼੍ਰੋਮਣੀ ਅਕਾਲੀ ਦਲ  ਹਰਿਆਣਾ ਵਿਧਾਨ ਸਭਾ ਚੋਣਾਂ ਭਾਜਪਾ ਦੇ ਨਾਲ ਮਿਲ ਕੇ ਲੜੇਗਾ। ਇਹ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਵਿਚ ਕੀਤਾ। ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਕਮੇਟੀ ਭਾਜਪਾ ਤੋਂ ਸੀਟਾਂ ਦੀ ਵੰਡ 'ਤੇ ਗੱਲਬਾਤ ਕਰੇਗੀ। ਬਾਦਲ ਨੇ ਜਲਾਲਾਬਾਦ ਤੇ ਦਾਖਾ ਉਪ ਚੋਣ ਦੇ ਲਈ ਪ੍ਰਚਾਰ ਕਮੇਟੀਆਂ ਵੀ ਬਣਾਈਆਂ। ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਜਲਾਲਾਬਾਦ ਤੇ ਡਾ. ਦਲਜੀਤ ਸਿੰਘ ਚੀਮਾ ਦਾਖਾ ਦੇ ਲਈ ਬਣਾਈ ਪ੍ਰਚਾਰ ਕਮੇਟੀ ਦੀ ਅਗਵਾਈ ਕਰਨਗੇ। ਪਾਰਟੀ ਦੇ ਮੁੱਖ ਬੁਲਾਰੇ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ 22 ਸਤੰਬਰ ਨੂੰ ਇੱਛੁਕ ਉਮੀਦਵਾਰਾਂ ਦੀ ਇੰਟਰਵਿਊ ਹੋਵੇਗੀ। ਇਸ ਦੇ ਲਈ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਇੱਕ ਸਕਰੀਨਿੰਗ ਕਮੇਟੀ ਬਣਾਈ ਗਈ ਹੈ।

ਹੋਰ ਖਬਰਾਂ »