ਲੁਧਿਆਣਾ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ ਵਿਚ ਚਾਰ ਸਾਲ ਦੀ ਬੱਚੀ ਚੁੱਕ ਕੇ ਲਿਜਾਂਦਾ ਸ਼ਖਸ ਲੋਕਾਂ ਨੇ ਕਾਬੂ ਕਰ ਲਿਆ। ਸੀ.ਸੀ.ਟੀ.ਵੀ. ਵਿਚ ਕੈਦ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਅਗਵਾਕਾਰ, ਬੱਚੀ ਨੂੰ ਰੇਹੜੀ 'ਤੇ ਪਾ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰ ਅਚਾਨਕ ਮਾਂ ਦੀ ਅੱਖ ਖੁੱਲ• ਜਾਂਦੀ ਹੈ ਅਤੇ ਉਸ ਦਾ ਰੌਲਾ ਸੁਣ ਕੇ ਆਂਢ-ਗੁਆਂਢ ਇਕੱਠਾ ਹੋ ਜਾਂਦਾ ਹੈ। ਪੁਲਿਸ ਨੇ ਅਗਵਾਕਾਰ ਦੀ ਸ਼ਨਾਖ਼ਤ ਜਸਪਾਲ ਵਜੋਂ ਕੀਤੀ ਹੈ ਜੋ ਰੇਹੜੀ ਲਾਉਂਦਾ ਹੈ ਅਤੇ ਉਸੇ ਮੁਹੱਲੇ ਵਿਚ ਰਹਿੰਦਾ ਹੈ। ਬੱਚੀ ਦੀ ਮਾਂ ਕੰਚਨ ਨੇ ਦੱਸਿਆ ਕਿ ਉਹ ਰਾਤ ਦਾ ਖਾਣਾ ਖਾਣ ਮਗਰੋਂ ਆਪਣੇ ਬੱਚਿਆਂ ਨਾਲ ਘਰ ਦੇ ਬਾਹਰ ਸੌਂ ਰਹੀ ਸੀ ਕਿ ਦੇਰ ਰਾਤ ਤਕਰੀਬਨ ਇਕ ਵਜੇ ਬੱਚੀ ਦੇ ਰੋਣ ਦੇ ਆਵਾਜ਼ ਸੁਣੀ। ਜਦੋਂ ਵੇਖਿਆ ਤਾਂ ਇਕ ਸ਼ਖਸ ਉਸ ਨੂੰ ਰੇਹੜੀ 'ਤੇ ਪਾ ਕੇ ਲਿਜਾ ਰਿਹਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.