ਟੋਰਾਂਟੋ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਵੱਲੋਂ ਉਨਟਾਰੀਓ ਵਿਚ ਕੀਤੇ ਚੋਣ ਪ੍ਰਚਾਰ ਦੌਰਾਨ ਪ੍ਰੀਮੀਅਰ ਡਗ ਫ਼ੋਰਡ ਦੀ ਗ਼ੈਰਹਾਜ਼ਰੀ ਕਈ ਕਿਸਮ ਦੇ ਸਵਾਲ ਪੈਦਾ ਕਰ ਰਹੀ ਹੈ ਜਦਕਿ ਖੁਦ ਡਗ ਫ਼ੋਰਡ ਦਲੀਲ ਦੇ ਰਹੇ ਹਨ ਕਿ ਉਹ ਸਰਕਾਰੀ ਕੰਮ-ਕਾਜ ਵਿਚ ਰੁੱਝੇ ਹੋਣ ਕਾਰਨ ਪ੍ਰਚਾਰ ਟੀਮ ਦਾ ਹਿੱਸਾ ਨਹੀਂ ਬਣ ਸਕੇ। 'ਗਲੋਬਲ ਨਿਊਜ਼' ਦੀ ਰਿਪੋਰਟ ਮੁਤਾਬਕ ਡਗ ਫ਼ੋਰਡ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਉਨਟਾਰੀਓ ਤੋਂ ਇਲਾਵਾ ਐਲਬਰਟਾ ਅਤੇ ਮੈਨੀਟੋਬਾ ਸੂਬਿਆਂ ਵਿਚ ਵੀ ਗਏ ਪਰ ਕਿਸੇ ਵੀ ਸੂਬੇ ਦਾ ਪ੍ਰੀਮੀਅਰ ਉਨ•ਾਂ ਨਾਲ ਮੌਜੂਦ ਨਹੀਂ ਸੀ। ਪੀ.ਸੀ. ਪਾਰਟੀ ਨੇ ਪਿਛਲੇ ਸਾਲ ਹੋਈਆਂ ਉਨਟਾਰੀਓ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਵੱਡੀ ਜਿੱਤ ਦਰਜ ਕੀਤੀ ਸੀ ਪਰ ਬਜਟ ਕਟੌਤੀਆਂ ਮਗਰੋਂ ਪ੍ਰੀਮੀਅਰ ਡਗ ਫ਼ੋਰਡ ਦੀ ਮਕਬੂਲੀਅਤ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ। ਲਿਬਰਲ ਆਗੂ ਜਸਟਿਨ ਟਰੂਡੋ ਇਸ ਦਾ ਫ਼ਾਇਦਾ ਉਠਾਉਣ ਤੋਂ ਨਹੀਂ ਖੁੰਝੇ ਅਤੇ ਉਨ•ਾਂ ਨੇ ਡਗ ਫ਼ੋਰਡ ਸਰਕਾਰ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੇ ਐਂਡਰਿਊ ਸ਼ੀਅਰ ਦੀ ਸਰਕਾਰ ਬਣੀ ਤਾਂ ਉਹ ਵੀ ਇਸੇ ਰਾਹ 'ਤੇ ਅੱਗੇ ਵਧੇਗੀ। ਦੂਜੇ ਪਾਸੇ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੂੰ ਡਗ ਫ਼ੋਰਡ ਦੀ ਗ਼ੈਰਹਾਜ਼ਰੀ ਬਾਰੇ ਪੁੱਛਿਆ ਗਿਆ ਤਾਂ ਉਨ•ਾਂ ਨੇ ਉਨਟਾਰੀਓ ਦੀ ਸਾਬਕਾ ਲਿਬਰਲ ਸਰਕਾਰ ਨੂੰ ਭੰਡਣਾ ਸ਼ੁਰੂ ਕਰ ਦਿਤਾ। ਸ਼ੀਅਰ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਉਹ ਡਗ ਫ਼ੋਰਡ ਤੋਂ ਦੂਰੀ ਬਣਾਈ ਰੱਖਣ ਦੇ ਪੱਖ ਵਿਚ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.