ਪੁਲਿਸ ਭਾਲ ਵਿਚ ਜੁਟੀ, ਲੋਕਾਂ ਦੀ ਮਦਦ ਮੰਗੀ

ਬਰੈਂਪਟਨ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦਾ ਸਨਪ੍ਰੀਤ ਸੰਧੂ ਪਿਛਲੇ ਇਕ ਮਹੀਨੇ ਤੋਂ ਲਾਪਤਾ ਹੈ ਅਤੇ ਪਿਲਸ ਉਸ ਦੀ ਉੱਘ-ਸੁੱਘ ਲਾਉਣ ਦੇ ਯਤਨ ਕਰ ਰਹੀ ਹੈ। 20 ਸਾਲ ਦੇ ਸਨਪ੍ਰੀਤ ਸੰਧੂ ਨੂੰ ਆਖਰੀ ਵਾਰ 16 ਅਗਸਤ ਦੀ ਰਾਤ ਬਰੈਂਪਟਨ ਦੇ ਪਲੂਟੋ ਡਰਾਈਵ ਅਤੇ ਸਮੰਜ਼ ਬੁਲੇਵਾਰਡ ਇਲਾਕੇ ਵਿਚ ਵੇਖਿਆ ਗਿਆ ਸੀ। ਸਨਪ੍ਰੀਤ ਦੇ ਪਰਵਾਰ ਮੁਤਾਬਕ ਉਸ ਨੂੰ ਨਿਆਗਰਾ ਫ਼ਾਲਜ਼ ਅਤੇ ਬੈਰੀ ਸ਼ਹਿਰ ਬਹੁਤ ਪਸੰਦ ਹਨ ਅਤੇ ਉਹ ਇਨ•ਾਂ ਦੋਹਾਂ ਸ਼ਹਿਰਾਂ ਵਿਚੋਂ ਕਿਸੇ ਇਕ ਥਾਂ 'ਤੇ ਹੋ ਸਕਦਾ ਹੈ। ਪੀਲ ਰੀਜਨਲ ਪੁਲਿਸ ਨੇ ਸਨਪ੍ਰੀਤ ਸੰਧੂ ਦਾ ਹੁਲੀਆ ਬਿਆਨ ਕਰਦਿਆਂ ਕਿਹਾ ਕਿ ਉਸ ਦਾ ਕੱਦ 5 ਫੁੱਟ 8 ਇੰਚ ਅਤੇ ਵਜ਼ਨ ਤਕਰੀਬਨ 150 ਪਾਊਂਡ ਹੈ। ਸਨਪ੍ਰੀਤ ਦਾ ਸਰੀਰ ਦਰਮਿਆਨਾ ਅਤੇ ਵਾਲੇ ਕਾਲੇ ਹਨ। ਉਸ ਨੂੰ ਆਖਰੀ ਵਾਰ ਉਨਟਾਰੀਓ ਦੀ ਲਾਇਸੰਸ ਪਲੇਟ ਸੀ.ਐਫ਼.ਡਬਲਿਊ.ਬੀ. 449 ਵਾਲੀ ਸਫ਼ੈਦ ਰੰਗ ਦੀ ਹਿਊਂਡਈ ਇਲਾਂਟਰਾ ਵਿਚ ਸਫ਼ਰ ਕਰਦਿਆਂ ਵੇਖਿਆ ਗਿਆ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸਨਪ੍ਰੀਤ ਸੰਧੂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905-453-3311 ਐਕਸਟੈਨਸ਼ਨ 2233 'ਤੇ ਸੰਪਰਕ ਕੀਤਾ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.