ਨਵੀਂ ਦਿੱਲੀ, 19 ਸਤੰਬਰ, ਹ.ਬ. : ਡਬਲਿਊ ਡਬਲਿਊ ਈ ਮੰਡੇ ਨਾਈਟ ਰਾਅ ਵਿਚ ਅਜਿਹਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਦ ਫੈਂਡ ਨੇ ਕੇਨ 'ਤੇ ਹਮਲਾ ਕੀਤਾ। ਸੈਥ ਰੋਲਿੰਸ ਟੈਗ ਟੀਮ ਚੈਂਪੀਅਨਸ਼ਿਪ ਦਾ ਮੁਕਾਬਲਾ ਖੇਡ ਰਹੇ ਸੀ। ਉਦੋਂ ਹੀ ਇਹ ਘਟਨਾ ਵਾਪਰੀ। ਸੈਥ ਰੋਲਿੰਸ ਅਪਣਾ ਮੈਚ ਖੇਡ ਰਹੇ ਸੀ ਉਦੋਂ ਹੀ ਡੌਫ ਜ਼ਿਗਲਰ, ਏਜੇ ਸਟਾਇਲ ਤੇ ਦ ਓਸੀ ਨੇ ਹਮਲਾ ਕਰ ਦਿੱਤਾ। ਸੈਥ ਰੋਲਿੰਸ ਨੂੰ ਬਚਾਉਣ ਲਈ ਕੇਨ ਆ ਗਏ। ਉਨ੍ਹਾਂ ਦੀ ਐਂਟਰੀ ਦੇਖਦੇ ਹੀ ਏਜੇ ਸਟਾਇਲਸ ਘਬਰਾ ਗਏ। ਰਿੰਗ ਵਿਚ ਉਸ ਸਮੇਂ 5 ਲੋਕ ਸੀ। ਕੇਨ ਨੂੰ ਮਾਰਨ ਲਈ ਕੁਝ ਖਿਡਾਰੀ ਪੁੱਜੇ ਤਾਂ ਉਨ੍ਹਾਂ ਨੇ ਮੁੱਕੇ ਨਾਲ ਹੀ ਉਨ੍ਹਾਂ ਚਿੱਤ ਕਰ ਦਿੱਤਾ।  ਕੇਨ ਨੇ ਕੁਝ ਹੀ ਸੈਕੰਡ ਵਿਚ ਸਾਰਿਆਂ ਨੂੰ ਕੁੱਟ ਕੁੱਟ ਕੇ ਬਾਹਰ ਕਰ ਦਿੱਤਾ। ਜਿਸ ਤੋਂ ਬਾਅਦ ਉਹ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਸੀ। ਉਦੋਂ ਹੀ ਦ ਫੈਂਡ ਆ ਗਏ। ਕੁਝ ਹੀ ਸੈਕੰਡ ਵਿਚ ਕੇਨ ਦੇ ਪਿੱਛੇ ਦ ਫੈਂਡ ਖੜ੍ਹੇ ਸੀ। ਉਨ੍ਹਾਂ ਨੇ ਕੇਨ 'ਤੇ ਦਾਅ ਲਗਾਇਆ ਤੇ ਉਸ ਨੂੰ ਉਥੇ ਹੀ ਲਿਟਾ ਦਿੱਤਾ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.