ਪੀਵੀ ਸਿੰਧੂ ਨਹੀਂ ਮੰਨੀ ਤਾਂ ਕਰਾਂਗਾ ਅਗਵਾਨਵੀਂ ਦਿੱਲੀ 19 ਸਤੰਬਰ, ਹ.ਬ. : ਖਿਡਾਰੀਆਂ ਲਈ ਫੈਂਸ ਦੀ ਦੀਵਾਨਗੀ ਦੇ ਕਿੱਸੇ ਹਰੇਕ ਦਿਨ ਦੇਖਣ ਅਤੇ ਸੁਣਨ ਨੂੰ ਮਿਲਦੇ ਰਹਿੰਦੇ ਹਨ ਲੇਕਿਨ ਇੱਕ ਆਦਮੀ ਦੀ ਦੀਵਾਨਗੀ ਦੀ ਖ਼ਬਰ ਤੁਹਾਨੂੰ ਹੈਰਾਨ ਕਰ ਦੇਵੇਗੀ। ਤਮਿਲਨਾਡੂ ਦਾ 70 ਸਾਲਾ ਬਾਬਾ ਬੈਡਮਿੰਟਨ ਸਟਾਰ ਅਤੇ ਵਿਸ਼ਵ ਚੈਂਪੀਅਨ ਵਿਚ ਗੋਲਡ ਮੈਡਲ ਜੇਤੂ ਪੀਵੀ ਸਿੰਧੂ ਨਾਲ ਵਿਆਹ ਕਰਨਾ ਚਾਹੁੰਦਾ।
ਇੰਨਾ ਹੀ ਨਹੀਂ 70 ਸਾਲਾ ਬਾਬਾ ਅਰਜ਼ੀ ਲੈ ਕੇ ਕਲੈਕਟਰ ਦਫ਼ਤਰ ਪਹੁੰਚ ਗਿਆ। ਬਾਬੇ ਦਾ ਨਾਂ ਮਲਾਇਅਸਾਮੀ ਹੈ। ਬਾਬੇ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਵਿਆਹ ਲਈ ਜ਼ਰੂਰੀ ਪ੍ਰਬੰਧ ਨਹੀਂ ਕੀਤੇ ਤਾਂ ਸਿੰਧੂ ਨੂੰ ਅਗਵਾ ਕਰ ਲਵੇਗਾ। ਇਸ ਦੌਰਾਨ ਉਸ ਨੇ ਇਹ ਵੀ ਕਿਹਾ ਕਿ ਉਸ ਦੀ ਉਮਰ 70 ਸਾਲ ਨਹੀਂ ਹੈ।  ਬਲਕਿ ਅਜੇ ਉਹ ਸਿਰਫ 16 ਸਾਲਾ ਦਾ ਮੁੰਡਾ ਹੈ। ਉਸ ਦਾ ਜਨਮ 4 ਅਪ੍ਰੈਲ 2004 ਨੂੰ ਹੋਇਆ ਸੀ। ਕਲੈਕਟਰ ਦਫ਼ਤਰ ਨੇ ਉਸ ਦੀ ਅਰਜ਼ੀ ਨਾ ਮਨਜ਼ੂਰ ਕਰ ਦਿੱਤੀ। ਨਾਲ ਹੀ ਇਹ ਵੀ ਕਿਹਾ ਕਿ ਇਸ ਦੀ ਮਾਨਸਿਕ ਹਾਲਤ ਠੀਕ ਨਹੀਂ ਇਸ ਦੀ ਜਾਂਚ ਕਰਵਾਈ ਜਾਵੇ। ਬਾਬੇ ਨੇ  ਇਹ ਵੀ ਕਿਹਾ ਕਿ ਉਹ ਸਿੰਧੂ ਦੇ ਕੈਰੀਅਰ ਤੋਂ ਬੇਹੱਦ ਪ੍ਰਭਾਵਤ ਹੈ ਅਤੇ ਉਸ ਨੂੰ ਅਪਣਾ ਜੀਵਨ ਸਾਥੀ ਬਣਾਉਣਾ ਚਾਹੁੰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.