ਕਾਠਮੰਡੂ, 19 ਸਤੰਬਰ, ਹ.ਬ. : ਨੇਪਾਲ ਦੀ Îਇੱਕ ਅਦਾਲਤ ਨੇ ਹਾਲ  ਹੀ ਵਿਚ ਇੱਕ ਹਾਈ ਪ੍ਰੋਫਾਈਲ ਮਾਮਲੇ ਵਿਚ ਚਿਪਾਂਜੀ ਦੀ ਤਸਕਰੀ ਕਰਨ ਵਾਲੇ ਪੰਜ ਲੋਕਾਂ ਨੂੰ ਦੋਸ਼ੀ ਠਹਿਰਾਇਅ। ਇਨ੍ਹਾਂ ਤਸਕਰਾਂ ਦੀ ਗ੍ਰਿਫਤਾਰੀ ਅਤੇ ਸਜ਼ਾ ਨਾਲ ਪਹਿਲੀ ਵਾਰ ਨੇਪਾਲ ਵਿਚ ਇਸ ਗੱਲ ਦੇ ਨਤੀਜੇ ਮਿਲੇ ਕਿ ਇੱਥੇ ਦੁਰਲਭ ਅਤੇ ਪਸ਼ੂਆਂ ਦੀ ਤਸਕਰੀ ਤੇਜ਼ੀ ਨਾਲ ਵਧ ਰਹੀ ਹੈ। ਇਸ ਮਾਮਲੇ ਵਿਚ ਤਿੰਨ ਭਾਰਤੀ ਅਤੇ ਇੱਕ ਪਾਕਿਸਤਾਨੀ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੰਜਵਾਂ ਵਿਅਕਤੀ ਨੇਪਾਲੀ ਨਾਗਰਿਕ ਹੈ।
ਇਹ ਤਸਕਰੀ 2017 ਵਿਚ ਨੇਪਾਲ ਪੁੱਜਣ ਤੋਂ ਪਹਿਲਾਂ ਤੁਰਕੀ ਦੇ ਰਸਤੇ ਕੀਤੀ ਗਈ ਸੀ। ਇਸ ਚਿਪਾਂਸੀ ਨੂੰ ਨਾਈਜੀਰੀਆ ਤੋਂ ਲਿਆਇਾ ਗਿਆ ਸੀ। ਕਾਠਮੰਡੂ ਜ਼ਿਲ੍ਹਾ ਅਦਾਲਤ ਦੇ ਅਧਿਕਾਰੀ ਆਨੰਦ ਨੇ ਦੱਸਿਆ ਕਿ ਇਨ੍ਹਾਂ ਤਸਕਰਾਂ ਦੀ ਮਦਦ ਕਰਨ ਦੇ ਲਈ ਜੁਰਮ ਵਿਚ ਨੇਪਾਲੀ ਨਾਗਰਿਕ ਨੂੰ ਢਾਈ ਸਾਲ ਦੀ ਸਜ਼ਾ ਦਿੱਤੀ ਗਈ।
ਹਾਲ ਦੇ ਸਾਲਾਂ ਵਿਚ ਨੇਪਾਲ ਨੇ ਅਜਿਹੇ ਸੈਂਕੜੇ ਤਸਕਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਭਾਰਤ ਅਤੇ ਚੀਨ ਦੇ ਨਾਲ ਅਪਣੀ ਸਰਹੱਦਾਂ ਦਾ ਲਾਭ ਚੁੱਕਿਆ। ਅਧਿਕਾਰੀਆ ਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਦੇਸ਼ ਵਿਚ ਗੈਰ ਕਾਨੂੰਨੀ ਤੌਰ 'ਤੇ ਗੈਂਡੇ ਦੇ ਸਿੰਙ, ਤਿੱਬਤੀ ਸਲੇਰੋ ਰਾਹੀਂ ਊਨ, ਦੁਰਲਭ ਉਲੂ ਅਤੇ ਬਾਂਦਰਾਂ ਦੀ ਵੀ ਤਸਕਰੀ ਚਲ ਰਹੀ ਹੈ। ਫੜੇ ਗਏ ਤਿੰਨ ਭਾਰਤੀਆਂ ਦਾ ਨਾਂ ਮੁਹੰਮਦ ਸ਼ਰੀਫ ਸਾਹਿਦ, ਉਸਮਾਨ ਅਤੇ ਮੁਹੰਮਦ ਫੇਮ ਹੈ। ਪਾਕਿ ਤਸਕਰ ਜਾਵੇਦ ਅਸਲਮ ਖਾਨ ਇਨ੍ਹਾਂ ਸਭ ਦਾ ਮੁਖੀ ਸੀ। ਜਦ ਕਿ ਨੇਪਾਲੀ ਨਾਗਰਿਕ ਸੰਜੀਵ ਪੰਛੀਆਂ ਦੀ ਦੁਕਾਨ ਚਲਾਉਂਦਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.