ਕਾਬੁਲ, 19 ਸਤੰਬਰ, ਹ.ਬ. : ਅਫ਼ਗਾਨਿਸਤਾਨ ਦੇ ਦੱਖਣੀ ਸ਼ਹਿਰ ਕਲਤ ਵਿਚ ਅੱਤਵਾਦੀਆਂ ਨੇ ਖੁਫ਼ੀਆ ਸੇਵਾਵਾਂ ਦੀ Îਇਮਾਰਤ ਨੂੰ Îਨਿਸ਼ਾਨਾ ਬਣਾ ਕੇ ਬੰਬ ਧਮਾਕਾ ਕੀਤਾ। ਵੀਰਵਾਰ ਨੂੰ ਕੀਤੇ ਗਏ ਇਸ ਕਾਰ ਬੰਬ ਧਮਾਕੇ ਵਿਚ ਘੱਟ ਤੋਂ ਘੱਟ ਦਸ ਲੋਕਾਂ ਦੀ ਮੌਤ ਹੋ ਗਈ। ਜਾਬੁਲ  ਸੂਬੇ ਦੇ ਰਾਜਪਾਲ ਨੇ ਇਹ ਜਾਣਕਾਰੀ ਦਿੰਤੀ।
ਰਹਮਤੁੱਲਾ ਮੁਤਾਬਕ ਇਸ ਹਮਲੇ ਵਿਚ ਸ਼ਹਿਰ ਦਾ ਹਸਪਤਾਲ ਵੀ ਪ੍ਰਭਾਵਤ ਹੋਇਆ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਦੇ ਬੁਲਰੇ ਕਾਰੀ ਯੂਸੁਫ ਨੇ ਲਈ।
ਬੁਧਵਾਰ ਨੂੰ ਪੂਰਵੀ ਅਫ਼ਗਾਨਿਸਤਾਨ ਵਿਚ ਇੱਕ ਆਤਮਘਾਤੀ ਹਮਲਵਾਰ ਨੇ ਇੱਕ ਸਰਕਾਰੀ ਇਮਾਰਤ ਦੇ ਅੰਦਰ ਵਿਸਫੋਟ ਵਿਚ ਖੁਦ ਨੂੰ ਉਡਾ ਲਿਆ। ਇਸ ਹਮਲੇ ਵਿਚ ਚਾਰ ਆਮ ਨਾਗਰਿਕ ਮਾਰੇ ਗਏ ਅਤੇ ਇੱਕ ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।  ਪੁਲਿਸ ਨੇ ਚਾਰਾਂ ਹਮਲਾਵਰਾਂ ਨੂੰ ਵੀ ਮਾਰ ਦਿੱਤਾ।
ਸੂਬੇ ਦੇ ਬੁਲਾਰੇ ਅਤਾਉਲਾ ਨੇ ਦੱਸਿਆ ਕਿ ਕਰਮੀਆਂ ਨੂੰ ਬਚਾਉਣ ਦੇ ਲਈ ਸੁਰੱਖਿਆ ਫੋਰਸ ਇਲਾਕੇ ਵਿਚ ਤੈਨਾਤ ਹੈ। ਅੱਤਵਾਦੀਆਂ ਦਾ ਮਨਸੂਬਾ ਅਗਾਮੀ 28 ਸਤੰਬਰ ਨੂੰ  ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਵਿਘਨ ਪਾਉਣਾ ਹੈ।
ਦੋ ਦਿਨ ਪਹਿਲਾਂ ਹੀ ਤਾਲਿਬਾਨ ਨੇ ਦੋ ਅਲੱਗ ਅਲੱਗ ਹਮਲਿਆਂ ਵਿਚ ਲਗਭਗ 50 ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਦਰਜਨਾਂ ਲੋਕਾਂ ਨੂੰ ਜ਼ਖਮੀ ਕਰ ਦਿੱਤਾ, ਜਿਸ ਵਿਚ ਇੱਕ ਮੱਧ ਪਰਵਾਨ ਸੂਬੇ ਵਿਚ ਰਾਸ਼ਟਰਪਤੀ ਅਸ਼ਰਫ ਗਨੀ  ਦੇ ਲਈ ਇੱਕ ਆਯੋਜਤ ਰੈਲੀ ਦੇ ਕੋਲ ਅਤੇ ਦੂਜਾ ਹਮਲਾ ਕਾਬੁਲ ਵਿਚ ਹੋਇਆ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.