ਨਵੀਂ ਦਿੱਲੀ, 19 ਸਤੰਬਰ, ਹ.ਬ. : ਦੁਨੀਆ ਵਿਚ ਹਰ ਕਿਸੇ ਦੇ ਸੱਤ ਹਮਸ਼ਕਲ ਹੁੰਦੇ ਹਨ। ਹੁਣ ਕੈਟਰੀਨਾ ਕੈਫ ਦੀ ਹਮਸ਼ਕਲ ਮਿਲ ਗਈ ਹੈ। ਇਸ ਦੀ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੱਤੀ ਹੈ। ਇਸ ਦਾ ਨਾਂ ਹੈ ਐਲਿਨਾ ਰਾਏ। ਮੁੰਬਈ ਦੀ ਰਹਿਣ ਵਾਲੀ ਐਲਿਨਾ ਫੈਸ਼ਨ ਬਲਾਗਰ ਹੈ, ਜੋ ਟਿਕਟਾਪ 'ਤੇ ਸਰਗਰਮ ਰਹਿੰਦੀ ਹੈ। ਉਨ੍ਹਾਂ ਦੀ ਤਾਜ਼ਾ  ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਮਾਇਆਨਗਰੀ ਵਿਚ ਉਨ੍ਹਾਂ ਦੀ ਜ਼ਬਰਦਸਤ ਚਰਚਾ ਹੈ। ਐਲਿਨਾ ਦੇ ਇੰਸਟਾਗਰਾਮ 'ਤੇ 30 ਹਜ਼ਾਰ ਤੋਂ ਜ਼ਿਆਦਾ ਫਾਲੋਅਰਸ ਹਨ।
ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ। ਕੋਈ ਲਿਖ ਰਿਹਾ ਹੈ ਕਿ ਆਪ ਕੈਟਰੀਨਾ ਜਿਹੀ ਦਿਖਦੀ ਹੋ ਕੋਈ ਕੈਟਰੀਨਾ ਕੈਫ ਪਾਰਟ 2 ਦੱਸ ਰਿਹਾ ਹੈ। ਐਲਿਨਾ ਦੀ ਤਾਜ਼ਾ ਤਸਵੀਰਾਂ ਦੇਖ ਕੇ ਕਹਿਣਾ ਮੁਸਕਲ ਹੈ ਕਿ ਇਹ ਕੈਟਰੀਨਾ ਹੈ ਜਾਂ ਉਨ੍ਹਾਂ ਦੀ ਹਮਸ਼ਕਲ। ਇਹ ਪਹਿਲੀ ਵਾਰ ਨਹੀਂ ਜਦ ਕਿਸੇ ਬਾਲੀਵੁਡ ਦੀ ਹਮਸ਼ਕਲ ਸੋਸ਼ਲ ਮੀਡੀਆ 'ਤੇ ਲੋਕਪ੍ਰਿਸ ਹੋਈ ਹੋਵੇ।
ਹਾਲ ਹੀ ਵਿਚ  ਅਨੁਸ਼ਕਾ ਸ਼ਰਮਾ ਨਾਲ ਮਿਲਦੀ ਜੁਲਦੀ ਸ਼ਕਲ ਵਾਲੀ ਲੜਕੀ ਕਾਫੀ ਮਸ਼ਹੂਰ ਹੋਈ ਸੀ। ਉਸ ਦਾ ਨਾਂ ਸੀ ਜੂਲਿਆ ਰਾਬਰਟਸ ਜੋ ਕਿ ਅਮਰੀਕਨ ਗਾਇਕ ਹੈ। ਇਹ ਗੱਲ ਅਨੁਸ਼ਕਾ ਨੇ ਵੀ ਮੰਨ ਲਈ ਸੀ ਕਿ ਜੂਲਿਆ ਉਨ੍ਹਾਂ ਦੀ ਹਮਸ਼ਕਲ ਹੈ। ਅਨੁਸ਼ਕਾ ਨੇ ਅਪਣੇ ਟਵਿਟਰ ਅਕਾਊਂਟ 'ਤੇ ਜੂਲਿਆ ਦੇ ਟਵੀਟ ਨੂੰ ਰੀਟਵੀਟ ਕਰਦੇ ਲਿਖਿਆ ਸੀ ਓ ਮਾਈ ਗੌਡ ਮੈਂ ਤੁਹਾਨੂੰ ਹੀ ਲੱਭ ਰਹੀ ਸੀ ਅਤੇ ਸਾਡੇ ਜਿਹੇ ਪੰਜ ਹੋਰ ਹਨ। ਸੋਸ਼ਲ ਮੀਡੀਆ 'ਤੇ ਜੂਲਿਆ ਅਤੇ ਅਨੁਸ਼ਕਾ  'ਤੇ ਕਈ ਮੀਮਸ ਬਣੇ ਹਨ। ਸ਼ੁਰੂ ਵਿਚ ਤਾਂ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿਚ ਸੀ ਕਿ ਉਹ ਅਨੁਸ਼ਕਾ ਸਰਮਾ ਹੈ ਹੀ ਹੈ ਜਾਂ ਉਨ੍ਹਾਂ ਦੀ ਕੋਈ ਹਮਸ਼ਕਲ।

ਹੋਰ ਖਬਰਾਂ »

ਹਮਦਰਦ ਟੀ.ਵੀ.