ਜਲੰਧਰ, 20 ਸਤੰਬਰ, ਹ.ਬ. :  ਪੰਜਾਬੀ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਵਿਚ ਆ ਹੀ ਜਾਂਦੇ ਹਨ। ਹਾਲ ਹੀ ਵਿਚ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸ਼ੈਰੀ ਮਾਨ, ਪੰਡਤ ਰਾਓ ਧਰੇਨਵਰ ਨਾਲ ਗੱਲਾਂ ਕਰ ਰਹੇ ਹਨ। ਦਰਅਸਲ, ਸ਼ੈਰੀ ਮਾਨ ਨੇ ਪੰਡਤ ਰਾਓ ਨੂੰ ਫੋਨ ਕਰਕੇ ਕੁਝ ਗੱਲਾਂ ਕੀਤੀਆਂ ਜਿਸ ਦੀ ਵੀਡੀਓ ਬਣਾ ਕੇ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।  ਇਸ ਵੀਡੀਓ ਵਿਚ ਸੈਰੀ ਮਾਨ ਪੰਡਤ ਰਾਓ ਨੂੰ ਅਪਣੇ ਗੀਤਾਂ ਨੂੰ ਲੈ ਕੇ ਕੁਝ ਸਵਾਲ ਵੀ ਪੁੱਛਦੇ ਨਜ਼ਰ ਆ ਰਹੇ ਹਨ।  ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ੈਰੀ ਮਾਨ ਪੰਡਤ ਰਾਓ 'ਤੇ ਟਿੱਪਣੀ ਕਰਕੇ ਵਿਵਾਦਾਂ ਵਿਚ ਘਰ ਚੁੱਕੇ ਹਨ। ਸ਼ੈਰੀ ਮਾਨ ਅਜਿਹਾ ਕਿਉਂ ਕਰ ਰਹੇ ਹਨ, ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ। ਦੱਸ ਦੇਈਏ ਕਿ ਪੰਡਤ ਰਾਓ ਧਰੇਨਵਰ ਹਮੇਸ਼ਾ ਹੀ ਗਾਇਕਾਂ ਦੀ ਲੱਚਰ ਗਾਇਕੀ ਤੇ ਭੜਕਾਊ ਗੀਤਾਂ ਨੂੰ ਰੋਕਣ ਦੀ ਕੋਸ਼ਿਸ ਕਰਦੇ ਰਹਿੰਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.